ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੨



ਇਖਲਾਕ ਦਾ ਰਤਨ

ਅਰ ਗੁਲਾਬ ਦਾ ਅਰਕ ਮੁੱਖ ਤੇ ਭੀ ਛਿੜਕਨ ਲਈ ਦਸਿਆ, ਹੁਕਮ ਹੋਣ ਦੀ ਦੇਰ ਸੀ ਕਿ ਗੁਲਾਬ ਦਾ ਅਰਕ ਸੁਨੈਹਰੀ ਗੁਲਾਬਦਾਨੀ ਵਿੱਚ ਲਿਆਕੇ ਵੈਦ ਜੀ ਦੇ ਹੱਥ ਵਿੱਚ ਦਿੱਤਾ ਗਿਆ। ਵੈਦ ਤੇ ਰਾਜਾ ਜੀ ਨੇ ਬੜੀ ਹੀ ਮੁਸ਼ਕਲ ਨਾਲ ਦੰਦਨ ਖੋਲ੍ਹੀ, ਖੋਲ੍ਹਕੇ ਖਾਖਾਂ ਚੌੜੀਆਂ ਕਰਕੇ ਪੁੜੀ ਹਲਕ ਵਿਚ ਪਾ ਦਿੱਤੀ, ਪੁੜੀ ਦੇਕੇ ਅਰਕ ਦੇ ਦੋ ਚਾਰ ਘੁਟ ਪਿਲਾ ਦਿੱਤੇ ਤੇ ਚੰਗੀ ਤਰਾਂ ਮੂੰਹ ਤੇ ਭੀ ਛਿੱਟੇ ਮਾਰੇ, ਕੁਝ ਮਿੰਟਾਂ ਪਿੱਛੋਂ ਰਾਣੀ ਲੂਣਾਂ ਨੇ ਬੜੀ ਹੀ ਸਹਿਜ ਨਾਲ ਕਰਵਟ ਬਦਲਣ ਦੀ ਕੋਸ਼ਸ਼ ਕੀਤੀ ਤੇ ਕੁਝਕ ਅੱਖਾਂ ਭੀ ਝਮਕੀਆਂ, ਹੁਣ ਵੈਦ ਜੀ ਆਪਣੀ ਕਾਰਾਗਰੀ ਜਤਲਾਉਣ ਲਈ ਹੌਲੀ ਜਿਹੀ ਬੋਲੇ-"ਰਾਜਨ! ਰਾਣੀ ਦੇ ਦਿਲ ਨੂੰ ਕੋਈ ਸਖਤ ਸਦਮੇ ਨੇ ਚੋਟ ਪਹੁੰਚਾਈ ਹੈ, ਹੁਣ ਖੈਰ ਹੈ ਤੇ ਕੋਈ ਫਿਕਰ ਵਾਲੀ ਗੱਲ ਨਹੀਂ, ਏਸੇ ਤਰਾਂ ਇਕ ਦੋ ਵਾਰੀ ਪੁੜੀਆਂ ਦੇਣ ਨਾਲ ਅਰੋਗਤਾ ਹੋ ਜਾਵੇਗੀ। ਅਜੇ ਥੋੜਾ ਹੀ ਸਮਾਂ ਬੀਤਿਆ ਸੀ ਕਿ ਰਾਣੀ ਨੇ ਚੰਗੀ ਤਰਾਂ ਦੋਵੇਂ ਅੱਖਾਂ ਪਟੀਆਂ ਤੇ ਹੌਲੇ ਹੌਲੇ ਬੋਲਣ ਦੀ ਹਿੰਮਤ ਕਰਨ ਲੱਗੀ ਤੇ ਰਾਜੇ ਵੱਲ ਇਸ਼ਾਰਾ ਕਰਕੇ ਪੁੱਛਿਆ ਤੇ ਛਾਤੀ ਤੇ ਹੱਥ ਮਾਰਕੇ ਆਪਣੀ ਮੰਦ ਕਿਸਮਤ ਦਾ ਸਬੂਤ ਦਿੱਤਾ। ਰਾਜਾ ਵਾਰੀ ਤੇ ਘੋਲੀ ਜਾਣ ਲੱਗਾ ਤੇ ਮੂਰਛਤ ਦਸ਼ਾ ਤੋਂ ਵੱਲ ਹੋਣ ਦੀ ਖੁਸ਼ੀ ਵਿਚ ਦਿਖਾਈ ਦੇਣ ਲੱਗਾ। ਹੁਣ ਫੇਰ ਰਾਜੇ ਨੇ ਓਹੋ ਹੀ ਪੈਹਲਾ ਪ੍ਰਸ਼ਨ ਕੀਤਾ ਕਿ ਮੇਰੇ ਦਿਲ ਨੂੰ ਤਦ ਹੀ ਚੈਨ ਆਵੇਗੀ ਜਦ ਮੈਂ ਤੇਰੇ ਏਸ ਦੁਖ ਦਾ ਕਾਰਨ ਲੱਭ ਲਵਾਂਗਾ!