ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੩



ਪੂਰਨ ਜੋਤੀ ਤੇ ਮਤ੍ਰੇਈ ਲੂਣਾ

ਲੂਣਾਂ ਨੇ ਰਾਜੇ ਨੂੰ ਪ੍ਰਚੰਡ ਕ੍ਰੋਧ ਵਿਚ
ਲਿਆਉਣ ਦਾ ਯਤਨ ਕਰਨਾ

੧੮.

ਅੰਤ ਲੂਣਾਂ ਕੁਝ ਚਿਰ ਠਹਿਰਕੇ ਬੋਲੀ ਹੇ ਮੇਰੇ ਪ੍ਰਾਣਾਂ ਤੋਂ ਵਧੀਕ ਪਿਆਰੇ ਰਾਜਾ ਜੀ! ਮੇਰਾ ਜਿਊਣਾ ਹੁਣ ਮੇਰੇ ਵੱਸ ਨਹੀਂ, ਮੇਰੇ ਸਵਾਸ ਹੁਣ ਪੂਰੇ ਹੋ ਚੁਕੇ ਹਨ। ਜਿਸ ਇਸਤ੍ਰੀ ਦੇ ਸਤ ਦਾ ਸੌਦਾ ਵਿਕ ਜਾਣ ਦੇ ਖਤਰੇ ਵਿੱਚ ਹੋ ਜਾਵੇ ਉਸ ਦੀ ਕੱਲ ਭੀ ਮੌਤ ਤੇ ਅੱਜ ਭੀ ਮੌਤ, ਮੇਰੇ ਨਾਲ ਧੋਖਾ ਜ਼ੁਲਮ ਹੋਇਆ ਹੈ,ਮਾਪਿਆਂ ਨੇ ਤੇਰੇ ਦਰ ਤਾਹ ਦਿੱਤੀ ਕਿ ਮੇਰਾ ਰਾਖਾ ਬਣ, ਮੇਰੇ ਸਤੀ ਧਰਮ ਨੂੰ ਅੰਤ ਤੀਕ ਹੱਥ ਦੇਕੇ ਬਚਾ ਰੱਖਾਂਗਾ, ਪਰ ਓਹਨਾਂ ਦੇ ਖਿਆਲ ਸੋਲਾਂ ਆਨੇ ਉਕੇ ਹੀ ਝੂਠੇ ਨਿਕਲੇ। ਤੇਰੇ ਪਿਛੇ ਮਾਪਿਆਂ ਦਾ ਪਿਆਰ ਛੱਡਿਆ, ਭਰਾਵਾਂ ਦਾ ਪ੍ਰੇਮ ਤੇ ਤੋਤਲੀਆਂ ਗਲਾਂ ਛੱਡੀਆਂ ਜੇਹੜੇ ਨਾਗ ਨੂੰ ਤੂੰ ਦੁੱਧ ਪਿਆ ਪਿਆ ਕੇ ਪਾਲਿਆ ਹੈ, ਅੱਜ ਓਹੋ ਹੀ ਕਰੂੰਡੀਆ ਮੈਨੂੰ ਡੱਸ ਗਿਆ ਹੈ, ਉਸਦੀ ਗੱਲ ਮੈਨੂੰ ਜ਼ਹਿਰ ਦੀ ਨਿਆਈਂ ਭਾਸੀ ਤੇ ਲੂੰ ਲੂੰ ਵਿੱਚ ਧਸ ਗਈ ਰਾਜਾ ਜੇਹੜਾ ਪੁੱਤ੍ਰ ਮਾਪਿਆਂ ਦੀ ਇੱਜ਼ਤ ਨੂੰ ਹੱਥ ਪਾਵੇ ਉਸ ਨੂੰ ਕੱਸ ਕੇ ਤੀਰ ਮਾਰੀਏ। ਜੇ ਮੈਂ ਸਾਰੀ ਗੱਲ ਖੋਲ੍ਹਕ ਦੱਸਾਂ ਤਾਂ ਜਹਾਨ ਦੀ ਸਵਾਹ ਸਾਰੀ ਤੇਰੇ ਸਿਰਹੀ ਦੁਨੀਆਂ ਪਾਵੇਗੀ, ਪਰ ਮੈਂ ਭਾਵੇਂ ਕਿਡੀ ਸ਼ਰਮਾਂਦੀ ਹਾਂ ਤੇ ਨਹੀਂ ਚਾਹੁੰਦੀ ਕਿ ਐਸੀ ਭਰੀ ਤੇ ਬੇਹਯਾਈ ਦੀ ਵਿਥਯਾ ਨੂੰ ਤੇਰੇ ਅੱਗੇ ਪ੍ਰਗਟ ਕਰਾਂ ਪਰ ਧਰਮ ਪਤਨੀ ਹੋਣ ਦੀ ਹੈਸੀਅਤ ਵਿਚ