ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੬



ਇਖਲਾਕ ਦਾ ਰਤਨ

ਤੇ ਮੂੰਹ ਨੂੰ ਆਉਂਦਾ ਹੈ। ਰਾਣੀ ਦੀ ਐਮੀ ਤੇਜ਼ ਭਖਾਉਂਣ ਵਾਲੀ ਰਮਜ਼ ਹੁਣ ਫਾਲ ਪੈ ਚੁੱਕੀ ਸੀ, ਉਸਦੀ ਨਰਦ ਟਿਕਾਣੇ ਲੱਗ ਚੁੱਕੀ ਸੀ ਤੇ ਰਾਜੇ ਨੂੰ ਪੂਰਾ ਹੋ ਚੁੱਕਾ ਸੀ, ਹੁਣ ਲੋਹੇ ਲਾਖੇ ਹੋਯਾ ੨ ਸਾਲਵਾਹਨ ਬੋਲਿਆ ਕਿ ਲੂਣਾਂ! ਪੂਰਨ ਅੱਜ ਦੀ ਰਾਤ ਪੂਰਾ ਭਾਵੇਂ ਸੁੱਖਾਂ ਦੀ ਕੱਟ ਲਵੇ ਪਰ ਨਾ ਕਲ ਪੂਰਨ ਹੋਵੇਗਾ ਤੇ ਨਾ ਉਸਦੇ ਜਨਮ ਦੇਨ ਵਾਲੀ ਇੱਛਰਾਂ ਹੋਵੇਗੀ, ਨਾ ਇੱਛਰਾਂ ਸੱਪਣੀ ਮੇਰੇ ਮਹਿਲਾਂ ਵਿੱਚ ਹੁੰਦੀ ਤੇ ਨਾ ਏਹ ਕਰੂੰਡੀਆ ਮੇਰੇ ਘਰ ਜੰਮਦਾ, ਅਜੇਹੇ ਪੁੱਤ ਨਾਲੋਂ ਮੈਂ ਔਤਰਾ ਹੀ ਮਰ ਜਾਂਦਾ ਤਾਂ ਚੰਗਾ ਸੀ।

ਪੂਰਨ ਦੇ ਕਤਲ ਲਈ ਸਾਲਵਾਹਨ ਦਾ
ਬਚਨ ਦੇਣਾ

੧੯.

ਹੁਣ ਲੂਣਾਂ ਰਾਜੇ ਨੂੰ ਹੋਰ ਪੱਕਿਆਂ ਕਰਨ ਦਾ ਵੇਲਾ ਤਾੜਕੇ ਬੋੱਲੀ ਹੇ ਰਾਜਾ! ਏਸ ਜਹਾਨ ਤੇ ਕੇਹੜਾ ਪੁੱਤ੍ਰ ਨੂੰ ਮਰਵਾਉਂਣ ਵਾਲਾ ਜੰਮਿਆਂ ਹੈ,ਮੇਰੇ ਵਰਗੀਆਂ ਇਸਤ੍ਰੀਆਂ ਦਾ ਆਪ ਨੂੰ ਕੀ ਘਾਟਾ ਹੈ? ਆਪ ਆਪਣੀ ਬੁਢਾਪੇ ਵਿੱਚ ਪੂਰੀ ਹੋਈ ੨ ਸੱਧਰ ਨੂੰ ਕਿਸਤਰਾਂ ਅੱਖਾਂ ਅੱਗੋਂ ਦੂਰ ਕਰ ਸਕਦੇ ਹੋ? ਪੁੱਤ੍ਰ ਬਿਨਾਂ ਤਾਂ ਨਰਕ ਵਿੱਚ ਭੀ ਢੋਹੀ ਨਹੀਂ ਮਿਲਦੀ ਤੇ ਮਾਪੇ ਮਰਨ ਪਿੱਛੋਂ ਕੇਵਲ ਪੁੱਤ੍ਰ ਹੀ ਨਿਸ਼ਾਨ ਹੁੰਦੇ ਹਨ। ਦਸਰਥ ਵਾਂਗ ਸਾਰੇ ਰਾਜੇ ਨਾ ਹੋਏ ਜੇਹੜੇ ਰਾਮ ਵਰਗਿਆਂ ਨੂੰ ਭੀ ਇਨਸਾਫ ਕਰ ਬਨਬਾਸ ਭੂਗਾ ਗਏ, ਉੱਤੋਂ ਤਾਂ ਭਾਵੇਂ ਤੁਸੀਂ ਏਥੇ ਮੇਰੇ ਨਾਲ ਕਿੰਨੇ ਹੀ ਕੌਲ ਕਰਾਰ ਕਰ ਜਾਓ