੪੭
ਪੂਰਨ ਜਤੀ ਤੇ ਮਤ੍ਰੇਈ ਲੂਣਾ
ਪਰ ਸੱਚ ਹੈ ਕਿ ਪੁੱਤ੍ਰ ਦੀ ਮਮਤਾ ਬੁਰੀ ਹੁੰਦੀ ਹੈ, ਮਾਪੇ ਖੋਟੇ ਤੋਂ ਖੋਟੇ ਪੁੱਤ੍ਰਾਂ ਨੂੰ ਭੀ ਅੱਖਾਂ ਅੱਗੋਂ ਉਹਲੇ ਨਹੀਂ ਕਰ ਸਕਦੇ, ਤੂੰ ਤਾਂ ਰਾਜਾ ਅਨੇਕਾਂ ਗਿਣਤੀਆਂ ਤੋਂ ਬਾਹਰ ਸੁੱਖਣਾਂ ਸੁੱਖਕੇ ਕੇਵਲ ਇਕ ਹੀ ਪੁੱਤ੍ਰ ਪ੍ਰਾਪਤ ਕੀਤਾ ਹੈ। ਹੱਛਾ, ਸਾਡੇ ਨਾਲ। ਰੱਬ ਨੇ ਕੀਤੀ ਹੈ, ਬੰਦਾ ਉਸਦੇ ਬਦਲੇ ਸਜ਼ਾ ਦੇਣ ਵਾਲਾ। ਕੌਣ ਜੰਮਿਆ ਹੈ?
ਹੁਣ ਰਾਜੇ ਸਾਲਵਾਹਨ ਦੀ ਹੋਰ ਭੀ ਚੰਡ ਕ੍ਰੋਧ ਦੀ ਅਗਨੀ ਤੇਜ਼ ਹੋਗਈ ਤੇ ਆਪੇ ਤੋਂ ਬਾਹਰ ਹੋਕੇ ਬੋਲਿਆ ਰਾਣੀ! ਯਾਦ ਰੱਖ, ਮੈਂ ਉਹ ਇਨਸਾਨ ਹਾਂ ਜੋ ਇਕ ਵਾਰ ਹੀ ਦੇਖਣ ਨਾਲ ਤੇ ਸੁਣਨ ਨਾਲ ਗੱਲ ਦੀ ਅਸਲ ਸਚਾਈ ਲੱਭ ਲੈਂਦਾ ਹਾਂ, ਮੈਨੂੰ ਤੂੰ ਏਡਾ ਭੋਲਾ ਤੇ ਅਕਲ ਤੋਂ ਸੱਖਣਾਂ ਨਾ ਸਮਝ, ਮੈਂ ਅਕਸਰ ਫੇਰ ਰਾਜਾ ਹਾਂ, ਰਾਜ ਕਰਦਾ ਹਾਂ, ਮੈਂ ਰਾਤ ਦਿਨ ਆਦਮੀ ਚਾਰਦਾ ਹਾਂ, ਅਦਲ ਕਰਦਾ ਹਾਂ, ਸੈਂਕੜੇ ਅਜੇਹੇ ਝੇੜੇ ਨਿੱਤ ਨਿਪਟਾਂਦਾ ਹਾਂ, ਮੈਂ ਤੇਰਾ ਭੀ ਪੂਰਾ ਪੂਰਾ ਇਨਸਾਫ ਕਰਾਂਗਾਂ ਤੇ ਜੇ ਮੇਰਾ ਪੁੱਤ੍ਰ ਅਖਾਉਣ ਵਾਲਾ ਮੇਰੇ ਖਾਨਦਾਨ ਨੂੰ ਕਲੰਕਤ ਕਰਨ ਵਾਲਾ, ਬੋਦੀ ਵਾਲੇ ਤਾਰੇ ਦਾ ਭਾਈਵਾਲ ਪੂਰਣ ਦੋਸ਼ੀ ਹੋਇਆ ਤਾਂ ਮੈਂ ਉਸਦੇ ਡੱਕਰੇ ਕਰਵਾ ਚੌਹਾਂ ਦਰਵਾਜ਼ਾਂ ਟੰਗਵਾ ਦੇਵਾਂਗਾ ਦੁਨੀਆਂ ਦੇਖੇਗੀ ਕਿ ਸਾਲਵਾਹਨ ਨੇ ਨੌਸ਼ੇਰਵਾਂ ਵਾਲਾ ਇਨਸਾਫ ਕਰਕੇ ਕਿਸ ਤਰਾਂ ਦੁੱਧ ਪਾਣੀ ਨਿਤਾਰਿਆ ਹੈ, ਕਾਠ ਦੀ ਹਾਂਡੀ ਇਕ ਵਾਰ ਹੀ ਚੜ੍ਹਦੀ ਹੈ, ਹੇ ਮੇਰੀ ਪ੍ਰਿਯ ਲੂਣਾਂ ! ਤੂੰ ਬਿਲਕੁਲ ਨਿਸਚੇ ਕਰਕੇ ਜਾਣ, ਮੇਰੀਆਂ ਏਹਨਾਂ ਗੱਲਾਂ ਨੂੰ ਕੱਲ ਸਵੇਰੇ ਦੇਖੀਂ, ਹੁਣ ਰਾਤ ਦੁੱਖ ਸੁੱਖ ਨਾਲ ਜਿਵੇਂ ਬੀਤਦੀ ਹਈ