ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੯



ਪੂਰਨ ਜੁਤੀ ਤੇ ਮਤ੍ਰੇਈ ਲੂਣਾਂ

ਕਚਹਿਰੀ ਵਿੱਚ ਪੂਰਨ ਨਾਲ ਇਨਸਾਫ

੨੦:

ਸਿਆਲਕੋਟ ਦੇ ਰਾਜੇ ਸਾਲਵਾਹਨ ਦੀ ਕਚਹਿਰੀ ਦੇਖਣ ਵਾਲਿਆਂ ਨਾਲ ਖਚਾਖੱਚ ਭਰਪੂਰ ਹੈ, ਤਿਲ ਸੁੱਟਣ ਨੂੰ ਜਗਾ ਨਹੀਂ, ਇਕ ਵੱਡੇ ਸਾਰੇ ਸਿੰਘਾਸਨ ਤੇ ਰਾਜਾ ਸਾਲਵਾਹਨ ਸਿਰ ਤੇ ਬੜਾ ਹੀ ਆਲੀਸ਼ਾਨ ਤਾਜ ਪਹਿਨਕੇ ਅਮੀਰਾਂ ਵਜ਼ੀਰਾਂ ਦੇ ਘੇਰੇ ਵਿੱਚ ਘਿਰੇ ਹੋਏ ਬੈਠੇ ਦਿਖਾਈ ਦੇ ਰਹੇ ਹਨ, ਪਾਸ ਰਾਜ ਮੰਤ੍ਰੀ ਭੀ ਬੈਠੇ ਡੂੰਘੀਆਂ ਸੋਚਾਂ ਵਿੱਚ ਪਏ ਹਨ, ਤੇ ਆਪਣੀ ਕਿਸਮਤ ਦਾ ਅੰਤਮ ਫੈਸਲਾ ਸੁਣਨ ਲਈ ਯੋਗੀ ਰਾਜ ਕੁਮਾਰ ਪੂਰਨ ਜੀ ਦੋਵੇਂ ਹੱਥ ਜੋੜੇ ਸੀਸ ਨਿਵਾਈ ਪਿਤਾ ਦੇ ਸਾਹਮਣੇ ਖੜੇ ਦਿਖਾਈ ਦੇ ਰਹੇ ਹਨ, ਦੇ ਰਾਜੇ ਦੇ ਮੂੰਹ ਵੱਲ ਦੇਖ ਰਹੇ ਹਨ ਕਿ ਪੂਰਨ ਨਾਲ ਰਾਜਾ ਕੀ ਇਨਸਾਫ ਕਰਦਾ ਹੈ, ਦੇਖਦਿਆਂ ਹੀ ਇਕ ਡਰਾਉਂਣੀ ਅਵਾਜ਼ ਰਾਜਾ ਜੀ ਦੇ ਮੂੰਹੋਂ ਨਿਕਲੀ:- "ਹੇ ਦੁਸ਼ਟ ਚੰਡਾਲ ਮੇਰੀ ਕੁਲ ਨੂੰ ਕਲੰਕਤ ਕਰਨ ਵਾਲੇ! ਤੂੰ ਜਿਸ ਦਿਨ ਦਾ ਮੇਰੇ ਘਰ ਜਨਮ ਲਿਆ ਹੈ ਮੈਨੂੰ ਛਿਨ ਭਰ ਭੀ ਸੁਖ ਤੇ ਚੈਨ ਨਹੀਂ ਲੈਣ ਦਿੱਤਾ, ਬਾਰਾਂ ਵਰ੍ਹੇ ਭੋਰੇ ਵਿੱਚ ਰਿਹੋਂ ਤੇ ਨਿਕਲਦਿਆਂ ਹੀ ਚੁੱਕ ਏਹ ਕਰਤੂਤ ਘੋਲੀ ਊ, ਜਿਸ ਵਿਆਹ ਲਈ ਮੈਂ ਤੇ ਮੰਤ੍ਰੀ ਆਦਿਕ ਹੋਰ ਸਾਰੇ ਪੇ੍ਰਨਾਂ ਕਰ ਰਹੇ ਸਾਂ ਉਸਦਾ ਅੱਜ ਸ਼ੌਕ ਕੁੱਦ ਪਿਆ ਹਈ? ਕੀ ਮਾਤਾ ਤੋਂ ਛੁੱਟ ਹੋਰ ਕਿਸੇ ਦੀ ਸੇਜ ਨਹੀਂ ਸੀ? ਕੀ ਤੈਨੂੰ ਲੂਣਾਂ ਦੀ ਸੇਜ ਹੀ ਯਾਦ ਰਹਿ ਗਈ ਸੀ? ਉਹ ਇੱਜ਼ਤ ਜੇਹੜੀ ਲੱਖੀਂ ਹੱਥ ਨਹੀਂ ਆਉਂਦੀ ਅੱਜ ਤੂੰ ਖ਼ਾਕ