ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੨



ਇਖਲਾਕ ਦਾ ਰਤਨ

ਦਾ ਪ੍ਰਕਾਸ਼ ਸੁਤੇ ਸਿਧ ਹੀ ਹੋ ਜਾਂਦਾ ਹੈ, ਅੱਜ ਉਹ ਏਨ੍ਹਾਂ ਦੇ ਦੇ ਚੇਹਰੇ ਪਰ ਭੀ ਦਿਖਾਈ ਦੇ ਰਿਹਾ ਹੈ ਤੇ ਲਿਵ ਪ੍ਰਭੂ ਦੇ ਚਰਨਾਂ ਵਿੱਚ ਜੁੜ ਰਹੀ ਹੈ ਤੇ ਕਹਿ ਰਹੇ ਹਨ ਕਿ ਪਿਤਾ ਜੀ। ਭਾਵੇਂ ਆਪ ਦਾ ਇਰਾਦਾ ਮੇਰੇ ਕਤਲ ਕਰਨ ਲਈ ਤੁੱਲ ਚੁੱਕਾ ਹੈ, ਭਾਵੇਂ ਮੈਨੂੰ ਬੇਦੋਸੇ ਨੂੰ ਕਿਸਮਤ ਨੇ ਘੇਰਾ ਪਾ ਹਾਰ ਦੇ ਦਿੱਤੀ ਹੈ, ਭਾਵੇਂ ਮੈਨੂੰ ਆਪਣੇ ਜਨਮ ਦਾਤਾ ਪਿਤਾ ਦੇ ਹੱਥੋਂ ਭ ਇਨਸਾਫ ਦਾ ਖਾਤਮਾਂ ਹੋ ਚੁੱਕਾ ਨਜ਼ਰ ਆ ਰਿਹਾ ਹੈ,ਪਰ ਹੈ ਪਿਤਾ! ਆਪ ਦਾ ਪੁੱਤ੍ਰ ਪੂਰਨ ਧਰਮ ਤੋਂ ਇੰਚ ਭਰ ਵੀ ਪਿੱਛੇ ਪੈਰ ਨਹੀਂ ਪਰਤੇਗਾ, ਪੂਰਨ ਜਤ ਸਤ ਨਿਬਾਹਕੇ ਇੰਞ ਦਿਖਾਵੇਗਾ ਕਿ ਇਸ ਤੋਂ ਪਿੱਛੋਂ ਆਵਣ ਵਾਲੀਆਂ ਨਸਲਾਂ ਏਸ ਰਾਮ ਕਹਾਣੀ ਨੂੰ ਗੀਤ ਬਨਾ ਬਨਾ ਕੇ ਗਾਉਂਣਗੀਆਂ।ਮੇਰਾ ਸਤ ਧਰਮ ਉਹ ਹੈ ਜਿਸ ਨੂੰ ਆਪ ਈਸ਼ਵਰ ਨੇ ਹੱਥ ਦੇਕੇ ਬਚਾਯਾ ਹੈ, ਮੇਰਾ ਜਤ ਸਤ ਕਾਇਮ ਹੈ, ਇਸ ਲਈ ਮੈਨੂੰ ਆਪਣੇ ਧਰਮ ਪਰ ਵਿਸ਼ਵਾਸ ਹੈ, ਮੈਨੂੰ ਦ੍ਰਿੜਤਾ ਹੈ, ਜੇ ਆਪ ਮੇਰੀ ਅੰਤਮ ਅਜ਼ਮਾਇਸ਼ ਕਰਨ ਦੀ ਚਾਹ ਰੱਖਦੇ ਹੋ ਤਾਂ ਭਰੀ ਸਭਾ ਵਿੱਚ ਡੇਲ ਦਾ ਕੜਾਹਿਆ ਗਰਮ ਕਰਵਾਕੇ ਲਾਲ ਅੰਗਾਰੇ ਵਰਗੇ ਸੜਦੇ ਤੇਲ ਵਿੱਚ ਦੋਵੇਂ ਹੱਥ ਡੁੱਬਕੇ ਖੜਾ ਕਰਕੇ ਦੇਖ ਲਵੋ, ਜੇ ਮੈਂ ਜਤੀ ਹੋਵਾਂਗਾ ਤਾਂ ਮੇਰੀ ਭਗਵਾਨ ਆਪ ਰੱਖਿਆ ਕਰੇਗਾ ਤੇ ਜੇ ਮੇਰੇ ਵਿੱਚ ਕਿਸੇ ਤਰਾਂ ਦਾ ਖੋਟ ਹੋਵੇਗਾ ਤਾਂ ਮੈਂ ਉਸੇ ਕੜਾਹੇ ਵਿੱਚ ਆਪਣੇ ਪਾਪ ਦੀ ਸਜ਼ਾ ਭੁਗਤਦਾ ਹੋਯਾ ਜਲ ਝਲਕੇ ਖ਼ਾਕ ਰੂਪ ਹੋ ਖ਼ਾਕ ਵਿੱਚ ਸਮਾ ਜਾਵਾਂਗਾ। ਹੁਣ ਜਦ ਢਿੱਲਕਾਂ ਨੇ ਅਜੇਹੇ ਪਿਤਾ ਪੁੱਤ੍ਰ ਦੇ ਉੱਤਰ: ਪ੍ਰਸ਼ਨ ਸੁਣੇ ਤਾਂ ਅਨੇਕਾਂ ਨੇ ਤਾਂ ਮੂੰਹ ਵਿੱਚ ਉਂਗਲਾਂ ਪਾ ਲਈਆਂ, ਕਈਆਂ ਨੇ ਮੱਥੇ ਤੇ ਹੱਥ ਰੱਖ ਲਏ ਤੇ ਦਿਲ ਵਿੱਚ ਪੂਰਨ ਨੂੰ ਕਸੂਰ ਵਾਰ