ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੩


ਪੂਰਨ ਜਤੀ ਤੇ ਮਤ੍ਰੇਈ ਲੂਣਾ

ਠਹਿਰਾਉਂਣ ਲੱਗੇ ਕਿ ਸ਼ਾਇਦ ਪੂਰਨ ਦਾ ਧਰਮ ਗਲ ਗਿਆ ਹੋਵੇ। ਏਸ ਅਥਾਹ ਸਮੁੰਦਰ ਵਿੱਚ ਵੱਡੇ ੨ ਰੁਝ ਗਏ ਤੇ ਇਹ ਵਿਚਾਰਾ ਕਿਸਦਾ ਪਾਣੀ ਹਾਰ ਹੈ ਤੇ ਕਈ ਇਕ ਬੰਦੇ ਢਾਣੀਆਂ ਬਣਾਈ ਇਹ ਭੀ ਕਹਿ ਰਹੇ ਸਨ ਕਿ ਪੂਰਨ ਧਰਮੀ ਹੈ, ਏਹ ਲੂਣਾਂ ਦਾ ਮਕਾਰੀ ਛੱਲ ਹੈ, ਵਿਚਾਰੇ ਧਰਮੀ ਪੁੱਤਰ ਦਾ ਅੱਜ ਰਾਜਾ ਲਹੂ ਵੀਟਣ ਲੱਗਾ ਹੈ, ਐਸਾ ਭਯਾਨਕ ਤੇ ਦਰਦਨਾਕ ਨਜ਼ਾਰਾ ਬਣ ਰਿਹਾ ਸੀ ਕਿ ਹਰੇਕ ਦੇਖਣ ਵਾਲੇ ਦਾ ਦਿਲ ਛੇਤੀ ਤੋਂ ਛੇਤੀ ਇਸ ਜ਼ੁਲਮ ਦੀ ਦਾਸ ਤਾਨ ਦਾ ਖਾਤਮਾਂ ਦੇਖਣ ਦਾ ਚਾਹਵਾਨ ਹੋ ਰਿਹਾ ਸੀ, ਇਕ ਦੂਜੇ ਨੂੰ ਪਿੱਛੇ ਕਰ ਹੋਰ ਕੋਈ ਅੱਗੇ ਵਧ ਏਸ ਸੰਬਾਦ ਨੂੰ ਸੁਣਨ ਲਈ ਉਤਾਵਲਾ ਹੋ ਰਿਹਾ ਸੀ। ਹੁਣ ਰਾਜਾ ਜੀ ਬੋਲੇ ਕਿ ਬੱਸ ਪੂਰਨ ਪੁੱਤ੍ਰਾ ! ਸਾਡਾ ਤੇਰਾ ਹੁਣ ਅੰਤ ਹੋ ਚੁੱਕਾ ਹੈ, ਮੈਂ ਆਪਣੇ ਪੁੱਤ੍ਰ ਦੇ ਹੱਥੋਂ ਐਹੋ ਜਿਹਾ ਉਪੱਦ੍ਰਵ ਹੁੰਦਾ ਦੇਖ ਕਦਾਚਿੱਤ ਨਹੀਂ ਸਹਾਰ ਸਕਦਾ ਤੇ ਹੁਕਮ ਦਿੰਦਾ ਹਾਂ ਕਿ ਤੈਨੂੰ ਅੱਜ ਪੂਰੇ ਬਾਰਾਂ ਬਜੇ ਕਤਲ ਕਰ ਦਿੱਤਾ ਜਾਵੇ, ਤੇਰੇ ਕਤਲ ਤੋਂ ਮੇਰੀ ਹਕੂਮਤ ਦੀ ਜੜ੍ਹ ਪੁਖਤਾ ਹੋ ਜਾਵੇਗੀ, ਇਨਸਾਫ ਦੇ ਨੁਕਤਾ ਨਿਗਾਹ ਤੋਂ ਮੇਰਾ ਇਨਸਾਫ ਨੌਸ਼ੇਰਵਾਂ ਨਾਲੋਂ ਕੁਝ ਘੱਟ ਨਹੀਂ ਗਿਣਿਆਂ ਜਾਵੇਗਾ, ਪੁੱਤ੍ਰ! ਤੇਰੀ ਮੌਤ ਮੇਰੀ ਕੁਲ ਦਾ ਦੀਵਾ ਤਾਂ ਭਾਵੇਂ ਗੁੱਲ ਕਰ ਜਾਵੇਗੀ ਪਰ ਦੁੱਧ ਪਾਣੀ ਦਾ ਨਿਸਤਾਰਾ ਸਾਲਵਾਹਨ ਦੇ ਸਿੱਕੇ ਵਾਂਗ ਪਰਜਾ ਸਦਾ ਮੰਨੇਗੀ, ਪੁੱਤ੍ਰ! ਹੁਣ ਮਾਂ ਦੀ ਸੇਜ ਮਾਣਨ ਦਾ ਫਲ: ਮੌਤ ਤੋਂ ਛੁੱਟ ਹੋਰ ਕੁਝ ਨਹੀਂ, ਸੋ ੧੧ ਬਜ ਚੁਕੇ ਹਨ, ਕੇਵਲ ਇਕ ਘੰਟਾ ਬਾਕੀ ਹੈ, ਇਤਨੇ ਚਿਰ ਵਿੱਚ ਕੀਤੇ ਪਾਪਾਂ ਦਾ ਪ੍ਰਾਸਚੱਤ ਨਿਰੰਕਾਰ ਦੀ ਦਰਗਾਹ ਵਿੱਚੋਂ ਕਰ ਲੈ, ਜਾਪ ਤਾਪ