ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੬



ਇਖਲਾਕ ਦਾ ਰਤਨ

ਉਹ ਉਸੇ ਤਰਾਂ ਆਪਣੇ ਜੋਸ਼ ਵਿਚ ਆਇਆ ਹੋਯਾ ਮੰਤ੍ਰੀ ਨੂੰ ਸ਼੍ਰੀ ਪੂਰਨ ਦਾ ਤਰਫਦਾਰ ਸਮਝਕੇ ਬੁਰਾ ਭਲਾ ਕਹਿੰਦਾ ਹੈ। ਅੰਤ ਸਿਆਣਾ ਮੰਤ੍ਰੀ ਜਦ ਦੇਖ ਚੁਕਾ ਕਿ ਰਾਜਾ ਏਸ ਹੱਤਯਾ ਕਾਂਡ ਤੋਂ ਹੱਥ ਨਹੀਂ ਸੰਕੋਚਦਾ ਤਾਂ ਟੁੱਟੇ ਦਿਲ ਚੁਪ ਚਾਪ ਕਰਕੇ ਆਪਣੀ ਨੀਯਤ ਥਾਓਂ ਤੇ ਆ ਬੈਠਾ। ਹੁਣ ਚਾਰੇ ਤੇ ਆ ਪਾਸੇ ਸੰਨਾਟੇ ਦਾ ਰਾਜ ਦਿਖਾਈ ਦੇ ਰਿਹਾ ਹੈ। ਯੋਗੀ ਰਾਜ ਕੁਮਾਰ ਦੇ ਬਚਾਉ ਲਈ ਕੋਈ ਸਾਧਨ ਬਾਕੀ ਨਹੀਂ ਰਿਹਾ ਜੋ ਉਸ ਅਨਾਥ ਨੂੰ ਏਸ ਵਿਕਰਾਲ ਰੂਪ ਧਾਰੇ ਹੋਏ ਵਿਲਾਸਨੀ ਲੂਣਾਂ ਦੇ ਫੰਧੇ ਵਿੱਚ ਫਸੇ ਹੋਏ ਰਾਜੇ ਦੇ ਹੱਥਾਂ ਧਰਮੀ ਪੂਰਨ ਨੂੰ ਬਚਾ ਸਕੇ। ਹੁਣ ਰਾਜਾ ਫੇਰ ਆਪਨੇ ਪ੍ਰਚੰਡ ਕ੍ਰੋਧ ਦੇ ਵਸ ਹੋਕੇ ਜੱਲਾਦ ਵੱਲ ਮੂੰਹ ਕਰਕੇ ਬੋਲੇ ਕਿ ਜਦ ਮੈਂ ਤੁਹਾਨੂੰ ਇੱਕ ਵੇਰ ਹੁਕਮ ਦੇ ਚੁਕਾ ਹਾਂ ਕਿ ਪੂਰਨ ਨੂੰ ਲਿਜਾਕੇ ਹੱਥ ਪੈਰ ਵੱਢ ਦੇਵੋ ਤਾਂ ਫੇਰ ਹੁਣ ਢਿੱਲ ਕਿਉਂ ਲਾਈ ਜਾ ਰਹੀ ਹੈ? ਚੰਡਾਲਾਂ (ਜੱਲਾਦਾਂ) ਨੂੰ ਦੂਸਰੀ ਵਾਰ ਤਾੜਨਾਂ ਐਸੀ ਗਰਜਵੀਂ ਤੇ ਡਰਾਵਣੀ ਅਵਾਜ਼ ਨਾਲ ਹੋਈ ਸੀ ਕਿ ਨਿੱਤ ਨਵੀਆਂ ਤੋਂ ਨਵੀਆਂ ਦੇਹਾਂ ਦੇ ਲਹੂ ਪੀਣ ਵਾਲੇ ਚੰਡਾਲ ਭੀ ਭੈ ਖਾ ਗਏ ਤੇ ਪੂਰਨ ਜਤੀ ਨੂੰ ਕਤਲਗਾਹ ਵੱਲ ਲੈ ਤੁਰੇ।

ਜੱਲਾਦ

੨੩,

ਦੁਪੈਹਰ ਦੀ ਧੁੱਪ ਕੈਹਰ ਢਾ ਰਹੀ ਹੈ, ਮਨੁੱਖ ਮਾਤ੍ਰ ਤੇ ਪਸ਼ੂ ਪੰਛੀ ਸਾਰੇ ਹੀ ਬਿਆਕੁਲ ਨਜ਼ਰ ਆ ਰਹੇ ਹਨ। ਅਜੇਹੇ ਸਮੇਂ ਜਦਕਿ ਧਰਤੀ ਅੱਗ ਵਾਂਗ ਤਪਤ ਸੀ ਤਾਂ ਉਸਦੀ