ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੭



ਪੂਰਨ ਜਤੀ ਤੇ ਮਤ੍ਰੇਈ ਲੂਣਾ

ਛਾਤੀ ਤੇ ਸਾਡੇ ਜਤ ਸਤ ਦੇ ਸਿਰਤਾਜ ਯੋਗੀ ਪੂਰਨ ਚੰਦ ਜੀ ਜੱਲਾਦਾਂ ਸਮੇਤ ਕਤਲਗਾਹ ਵੱਲ ਟੁਰੇ ਜਾ ਰਹੇ ਹਨ। ਹੁਣ ਦ੍ਰਿਸ਼ਟੇ ਕਚਹਿਰੀ ਤੋਂ ਹਟਕੇ ਰਾਜ ਕੁਮਾਰ ਪੂਰਨ ਜੀ ਮਗਰ ੨ ਕਤਲਗਾਹ ਵੱਲ ਟੁਰੇ ਜਾਂਦੇ ਦਿਖਾਈ ਦੇਂਦੇ ਹਨ। ਅੱਜ ਸਿਆਲਕੋਟ ਨਗਰੀ ਦੇ ਵਸਨੀਕਾਂ ਨੂੰ ਆਪੋ ਆਪਣੇ ਕੰਮ ਕਾਜ ਬਿਲਕੁਲ ਵਿਸਰੇ ਹੋਏ ਹਨ ਤੇ ਪੂਰਨ ਜੀ ਦੇ ਇਨਸਾਫ ਵੱਲ ਅੱਖਾਂ ਲਾਈ ਬੈਠੇ ਹਨ ਤੇ ਚਿੱਤ ਵਿੱਚ ਸੋਚ ਰਹੇ ਹਨ ਕਿ ਦੇਖੀਏ ਵਿਚਾਰੇ ਬੇਦੋਸ਼ ਰਾਜ ਕੁਮਾਰ ਨਾਲ ਕੀ ਹਨੇਰ ਵਰਤਦਾ ਹੈ। ਕਈ ਤਰਾਂ ਦੇ ਲੋਕ ਅੱਡੋ ਅੱਡਰੀਆਂ ਟੋਲੀਆਂ ਬਨਾਕੇ ਏਸ ਜ਼ੁਲਮ ਦੀ ਦਾਸਤਾਨ ਪਰ ਤਰਾਂ ੨ ਦੇ ਆਪੋ ਆਪਣੇ ਖਿਆਲ ਪ੍ਰਗਟ ਕਰ ਰਹੇ ਹਨ ਕਿ ਅਚਾਨਕ ਇਕ ਖੁੱਲ੍ਹਾ ਰੜਾ ਤੇ ਮੈਦਾਨ ਦਿਖਾਈ ਦੇਣ ਲੱਗਾ।

ਬੱਸ ਏਹੋ ਹੀ ਰਾਜਕੁਮਾਰ ਪੂਰਨ ਜੀ ਦੇ ਯੋਗੀ ਖੂਨ ਨੂੰ ਵੱਟਣ ਵਾਲੀ ਨਿਰਦਈ ਧਰਤੀ ਸੀ, ਝੱਟ ਪੱਟ ਏਸ ਕਹਿਰ ਨੂੰ ਸਹਾਰਨ ਵਾਲੀ ਧਰਤੀ ਦਾ ਆ ਜਾਣਾ ਹੀ ਸੀ ਕਿ ਦੇਖਣ ਵਾਲੇ ਪਰਜਾ ਦੇ ਲੋਕ ਕਤਾਰ ਦਰ ਕਤਾਰ ਬਣਾਕੇ ਚੌਤਰਫਾ ਗੋਲ ਘੇਰਾ ਘੱਤਕੇ ਖੜੇ ਹੋ ਗਏ, ਦੁਨੀਆਂ ਟੁੱਟਕੇ ਘਰ ਬਾਹਰ ਵਿਸਾਰਕੇ ਇਸ ਹੱਤਯਾ ਕਾਂਡ ਦਾ ਦਰਦਨਾਕ ਨਜ਼ਾਰਾ ਦੇਖਣ ਲਈ ਜੁੜੀ ਹੋਈ ਸੀ ਤੇ ਯੋਗੀ ਪੂਰਨ ਜੀ ਦੇ ਜੀ ਦੇ ਅੰਤਲੇ ਸੁਆਸਾਂ ਦਾ ਅੰਤਮ ਖੂਨ ਵੀਟਦਾ ਦੇਖਣ ਦੀਆਂ ਘੜੀਆਂ ਗਿਣ ਰਹੀ ਸੀ, ਸੋ ਹੁਣ ਉਹ ਨਕਸ਼ਾਂ ਉਨ੍ਹਾਂ ਦੀਆਂ ਅੱਖਾਂ ਅੱਗੇ ਆਯਾ ਹੀ ਚਾਹੁੰਦਾ ਸੀ ਤੇ ਏਸ ਗੋਲ ਘੇਰੇ ਦੇ ਠੀਕ ਵਿਚਕਾਰ ਪੂਰਨ ਚੰਦ ਇਕ ਜੱਲਾਦ