ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੮



ਇਖਲਾਕ ਦਾ ਰਤਨ

ਨਾਲ ਖਲੋਤੇ ਦਿਖਾਈ ਦੇ ਰਹੇ ਹਨ, ਦੂਸਰੇ ਨੇ ਹਥਕੜੀ ਹੱਥਾਂ ਵਿੱਚ ਪਾਈ ਹੋਈ ਹੈ ਤੇ ਜੰਜੀਰ ਆਪਣੇ ਮਜ਼ਬੂਤ ਹੱਥਾਂ ਨਾਲ ਪਕੜ ਰੱਖੀ ਹੈ। ਹੁਣ ਜੱਲਾਦ ਨੇ ਤੇਜ਼ ਸ਼ੂਕਦੀ ਨਾਗਣੀ ਕੱਢੀ ਜਿਸਦਾ ਲਿਸ਼ਕਾਰ ਅੱਖਾਂ ਨੂੰ ਚੁੰਧਿਆ ਰਿਹਾ ਸੀ। ਏਸ ਤੇਗ ਦੇ ਮਿਆਨ ਤੋਂ ਬਾਹਰ ਆਉਂਣ ਦੀ ਹੀ ਢਿੱਲ ਸੀ ਕਿ ਮਮਤਾ ਦੀ ਮਾਰੀ ਇੱਛਰਾਂ ਪੂਰਨ ਜੀ ਦੀ ਜਨਮ ਦਾਤੀ ਜੱਲਾਦਾਂ ਨੂੰ ਵਿਲਕ ੨ ਕੇ ਪੂਰਨ ਜੀ ਦੀ ਜਾਨ ਬਖਸ਼ੀ ਕਰਾਨ ਲਈ ਬੇਨਤੀਆਂ ਕਰਨ ਲੱਗੀ, ਜੱਲਾਦ ਦਰਦਨਾਕ ਝਿੜਕਾਂ ਦੇ ਦੇ ਕੇ ਅਨਾਥ ਬੇਬਸ ਇੱਛਰਾਂ ਨੂੰ ਨਿਰਾਸ ਕਰੀ ਜਾ ਰਹੇ ਹਨ ਤੇ ਕਹਿ ਰਹੇ ਹਨ ਕਿ ਜਾਹ ਜਾਹ ਹੁਣ ਤੇਰੇ ਕਰਮਾਂ ਨੇ ਜਦ ਹਾਰ ਦੇ ਦਿੱਤੀ ਤਾਂ ਸਾਡੇ ਕੀ ਵਸ ਹੈ? ਪਰ ਇੱਛਰਾਂ ਲਗਾਤਾਰ ਆਪਣੇ ਪਿਆਰੇ ਪੁੱਤ੍ਰ ਦੀ ਜਾਨ ਬਚਾਉਂਣ ਲਈ ਯਤਨ ਕਰੀ ਜਾ ਰਹੀ ਹੈ, ਪੁੱਤ੍ਰ ਦੇ ਵਿਛੋੜੇ ਦੇ ਦਰਦ ਦੀ ਥ੍ਰਰਾਟ ਇੱਛਰਾਂ ਨੂੰ ਵਿਆਕੁਲ ਤੇ ਬੇਹਬਲ ਕਰਦੀ ਹੈ, ਸਾਰੇ ਵਜ਼ੀਰ ਅਮੀਰ ਏਸ ਨਿਰਦੋਸ਼ ਖੂਨ ਦੇ ਬਚਾਓ ਲਈ ਰਾਜੇ ਦੇ ਅਪਾਰ ਸ਼ੁੱਧ ਤੋਂ ਬਚਦੇ ਹੋਏ ਲੁਕਵੀਆਂ ਕੋਸ਼ਸ਼ਾਂ ਕਰ ਰਹੇ ਹਨ ਕਿ ਜਿਵੇਂ ਕਿਵੇਂ ਰਾਜੇ ਦਾ ਧਰਮੀ ਪੁੱਤ੍ਰ ਮਾਰਿਆ ਨਾ ਜਾਵੇ। ਏਧਰ ਰਾਣੀ ਇੱਛਰਾਂ ਭੀ ਸਿਰ ਤੋਂ ਲੈਕੇ ਪੈਰਾਂ ਤੱਕ ਆਪਣੇ ਸਪੁੱਤ੍ਰ ਪੁੱਤ੍ਰ ਦੇ ਬਚਾ ਲਈ ਜ਼ੋਰ ਲਗਾ ਰਹੀ ਹੈ, ਕਦੀ ਜੱਲਾਦਾਂ ਨੂੰ ਨਿਮਕ ਹਲਾਲ ਕਰਨ ਵਾਸਤੇ ਪ੍ਰੇਰਨਾਂ ਕਰਦੀ ਕਦੀ ਪੂਰਨ ਜੀ ਦੀ ਨਿਰਦੋਸ਼ਤਾ ਦੀ ਤਸਵੀਰ ਖਿੱਚਦੀ ਹੈ ਤੇ ਕਦੀ ਆਪਣੇ ਆਪ ਨੂੰ ਔਤਰੀ ਹੋ ਜਾਣ ਦੇ ਕੀਰਨੇ ਪਾ ਪਾਕੇ ਜੱਲਾਦਾਂ ਦੇ ਕਸਾਈ ਦਿਲਾਂ ਨੂੰ ਪੂਰਨ ਜੀ ਦੇ ਛੁਡਾਉਂਣ ਲਈ ਪ੍ਰੇਰਨਾਂ ਕਰਦੀ ਹੈ। ਜਦ ਇੱਛਰਾਂ ਹਰ ਪ੍ਰਕਾਰ ਕੋਸ਼ਸ਼ਾਂ