ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/63

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੯

ਪੂਰਨ ਜਤੀ ਤੇ ਮਤ੍ਰੇਈ ਲੂਣਾ

ਕਰ ਚੁੱਕੀ ਤਾਂ ਕਾਮਯਾਬ ਹੁੰਦੀ ਨਾ ਦੇਖ ਹਿੰਮਤ ਨਹੀਂ ਹਾਰਦੀ ਤੇ ਹੌਂਸਲਾ ਬੰਨ੍ਹਕੇ ਆਪਣੇ ਧਰਮ ਪੁੱਤ੍ਰ ਨੂੰ ਏਸਤਰਾਂ ਕਹਿੰਦੀ ਹੈ ਕਿ ਸੰਸਾਰ ਦੀ ਸਭ ਤੋਂ ਵਧੀਕ ਦਾਤ ਪੁੱਤ੍ਰ ਹੀ ਹੁੰਦੀ ਹੈ, ਲੋਕਾਂ ਦੇ ਘਰ ਦੋ ਦੋ ਚਾਰ ੨ ਹੁੰਦੇ ਹਨ, ਪਰ ਨਿਖੁੱਟੀ ਦੇ ਦਿਲ ਨੂੰ ਤੇ ਅੱਖਾਂ ਨੂੰ ਠਾਰਨ ਵਾਲਾ ਇੱਕੋਂ ਇਕ ਤੂੰ ਹੀ ਹੈਂ, ਕਿਸੇ ਤਰਾਂ ਭੀ ਹੋਵੇ ਤੇਰੀ ਜਿੰਦ ਬਖਸ਼ੀ ਹੀ ਜਾਂਦੀ ਤਾਂ ਮੇਰਾ ਕਲੇਜਾ ਠੰਢਾ ਰਹਿੰਦਾ, ਹੁਣ ਮੈਂ ਤੇਰੇ ਨਾ ਹੋਣ ਨਾਲ ਅੱਧੀ ਰਹਿ ਜਾਵਾਂਗੀ, ਤੇਰਾ ਨਾ ਹੋਣਾ ਮੇਰੇ ਲਈ ਮੌਤ ਨਾਲੋਂ ਭੀ ਵਧ ਹੋ ਜਾਵੇਗਾ, ਮੇਰੀਆਂ ਖੁਸ਼ੀਆਂ ਦਾ ਸਹਾਰਾ ਤੂੰਹੇਂ ਹੀ ਹੈਂ।

ਪੂਰਨ ਜੀ ਦਾ ਇੱਛਰਾਂ ਨੂੰ ਹੌਂਸਲਾਂ ਦੇਣਾ

੨੪.

ਏਸਤਰਾਂ ਦੀਆਂ ਨਿਰਾਸਤਾਂ ਭਰੀਆਂ ਗੱਲਾਂ ਪੂਰਨ ਜੀ ਨੂੰ ਆਪਣੀ ਉਸ ਗਿਆਨਵਾਨ ਮਾਤਾ ਦੇ ਮੂੰਹੋ ਜ਼ਹਿਰ ਸੁਨਾਈ ਦਿੰਦੀਆਂ ਹਨ ਤੇ ਉਹ ਜਤ ਸਤ ਦੀ ਸ਼ਮਾਂ ਤੋਂ ਕੁਰਬਾਨ ਹੋ ਚੁੱਕਾ ਪੁੱਤ੍ਰ ਆਪਣੀ ਪਿਆਰੀ ਪੂਜਯਾ ਮਾਤਾ ਪ੍ਰਤੀ ਇਸਤਰਾਂ ਬੋਲਦਾ ਹੈ ਕਿ ਹੇ ਮਾਤਾ ਜੀ ! ਤੁਸੀਂ ਹੀ ਕੱਲ ਮੈਨੂੰ ਧਰਮ ਦੇ ਬਚਾਉਂਣ ਲਈ ਉਪਦੇਸ਼ ਕਰ ਰਹੇ ਸਾਉ, ਤੁਸੀਂ ਹੀ ਕੱਲ ਆਪਣੇ ਆਪਨੂੰ ਧੰਨਭਾਗੀ ਵਡ ਭਾਗਣ ਸਮਝਦੇ ਸਾਊ, ਤੁਸੀਂ ਹੀ ਆਪਣੀ ਕੁੱਖ ਸਫਲੀ ਹੋ ਗਈ ਸਮਝਦੇ ਸਾਊ ਤੇ ਮੇਰੇ ਝੂਠੇ ਊਜ ਤੋਂ ਡੌਲੇ ਹਿਰਦੇ ਨੂੰ ਜ਼ਬਰਦਸਤ ਹੌਸਲਾ ਬਨ੍ਹਾ ਰਹੇ ਸਾਉ, ਅੱਜ ਕੀ ਕਲਾ ਵਰਤ ਗਈ ਹੈ ਕਿ ਤੁਸੀਂ ਏਸ ਅਸਾਰ ਸੰਸਾਰ ਦੀ ਮਮਤਾ ਵਿੱਚ ਪੈਕੇ ਮੈਨੂੰ ਆਪਣੀ ਦ੍ਰਿੜਤਾ ਤੋਂ ਡੇਗਣ