ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੦



ਇਖਲਾਕ ਦਾ ਰਤਨ

ਲਈ ਯਤਨ ਕਰ ਰਹੇ ਹੋ? ਤੇਰਾ ਇਤਨਾਂ ਮੋਹ ਮਾਯਾ ਦੇ ਜਾਲ ਵਿੱਚ ਫਸਨਾਂ ਬਿਅਰਥ ਹੈ, ਹੇ ਮਾਤਾ ਜੀ! ਤੁਸੀਂ ਗਿਆਨਵਾਨ ਹੋ, ਸੋਚੋ ਤੇ ਸਮਝੋ, ਡੂੰਘੀ ਵਿਚਾਰ ਤੋਂ ਕੰਮ ਲਵੋ, ਮੇਰਾ ਤੇ ਤੁਹਾਡਾ. ਏਹ ਮਾਂ ਪੁੱਤ੍ਰਬ ਦਾ ਸੰਬੰਧ, ਕਰਮਗਤ ਅਨੁਸਾਰ ਹੋਣਾ ਇਧਨਾਂ ਨੇ ਲਿਖਿਆ ਸੀ ਸੋ ਹੋ ਗਿਆ, ਅਸਲ ਵਿੱਚ ਨਾ ਕੋਈ ਕਿਸੇ ਦੀ ਮਾਂ ਹੈ ਤੇ ਨਾ ਕੋਈ ਕਿਸੇ ਦਾ ਪੁੱਤ੍ਰ ਹੈ, ਸਭ ਥਾਂ ਕੇਵਲ ਵਾਹਿਗੁਰੂ ਨਿਰੰਕਾਰ ਨਿਰਾਕਾਰ ਦਾ ਹੀ ਸਰੂਪ ਹੈ, ਹਰ ਦਿਲ ਵਿੱਚ ਸਰਬੰ ਬ੍ਰਹਮ ਹੀ ਪ੍ਰਕਾਸ਼ ਕਰ ਰਿਹਾ ਹੈ, ਬੀਮਾਰੀਆਂ ਨਾਲ ਚੁੜ ਚੁੜਕੇ ਮਰਨ ਨਾਲੋਂ ਏਹ ਮੌਤ ਕੇਵਲ ਆਪਣੇ ਜਤ ਸਤ ਨੂੰ ਬਚਾਉਂਣ ਲਈ ਹੈ ਇਕ ਮੁਬਾਰਕ ਮੌਤ ਹੈ, ਇਹ ਉਹ ਮੌਤ ਹੈ ਜੋ ਕਦੇ ਕਦੇ ਕਿਸੇ ਭਾਗਾਂ ਵਾਲੇ ਨੂੰ ਹੀ ਪ੍ਰਾਪਤ ਹੋਯਾ ਕਰਦੀ ਹੈ, ਏਸ ਮੌਤ ਦੀ ਬਾਬਤ ਪੁਸਤਕਾਂ ਵਿੱਚ ਬੜੀ ਉੱਚ ਬਿਵਸਥਾ ਲਿਖੀ ਹੈ ਕਿ:- "ਮਰਤਾ ਮਰਤਾ ਜਗ ਮੂਆ ਮਰ ਭਿ ਨ ਜਾਨੈ ਕੋਇ॥ ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ।" ਕੇਵਲ ਮਾਤਾ ਜੀ! ਇਹੋ ਮਰਨਾ ਹੈ ਜਿਸਦੇ ਮਰਨੇ ਨਾਲ ਬਹੁੜ! ਮਰਨਾ ਨਹੀਂ ਹੁੰਦਾ, ਏਹ ਗੱਲ ਤੁਸੀਂ ਭੀ ਤੇ ਹੋਰ ਭੀ ਸਾਰੇ ਲੋਕ ਜਾਣਦੇ ਹਨ ਕਿ ਮੌਤ ਇਕ ਦਿਨ ਹਰਇਕ ਤੇ ਆਉਂਣੀ ਹੈ, ਤੇ ਜ਼ਰੂਰੀ ਹੈ ਕਿ ਉਸਦੇ ਪੰਜੇ ਵਿੱਚੋਂ ਕਿਸੇ ਤਰਾਂ ਭੀ ਛੁਟਕਾਰਾ ਨਹੀਂ ਹੋਣਾ, ਜੇ ਮੈਂ ਤੇਰੀ ਮਮਤਾ ਨੂੰ ਦੇਖਕੇ ਆਪਣੇ ਧਰਮ ਨੂੰ ਕਲੰਕ ਲੁਆ ਬੈਠਦਾ ਤੇ ਏਸ ਮੁਬਾਰਕ ਮੌਤ ਤੋਂ ਮੂੰਹ ਮੋੜ ਲੈਂਦਾ ਤਾਂ ਕੀ ਪਤਾ ਜੇ ਮੈਂ ਐਸੇ ਉਪੱਦਰ ਦੇ ਕਰ ਚੁੱਕਣ ਪਿੱਛੋਂ ਝੱਟ ਹੀ ਕਾਲ ਚੱਕਰ ਦੀ ਰਜ਼ਾ ਵਿੱਚ ਤੁਹਾਡੀਆਂ ਅੱਖਾਂ ਅੱਗੋਂ ਚੱਲ ਬਸਦਾ