੬੧
ਪੂਰਨ ਜਤੀ ਤੇ ਮਤ੍ਰੇਈ ਲੂਣਾ
ਤਦ ਤੁਸੀਂ ਹੀ ਦੱਸੋ ਮੇਰੇ ਧਰਮ ਤਿਆਗਣ ਦਾ ਤੁਹਾਨੂੰ ਮੈਨੂੰ ਤੇ ਤੁਹਾਡੀ ਵੰਸ ਨੂੰ ਕੀਹ ਲਾਭ ਹੁੰਦਾ? ਨਿਸਚੇ ਹੀ ਸੱਚ ਕਰਕੇ ਜਾਣੋਂ ਮਾਤਾ ਜੀ! ਉਸ ਵੇਲੇ ਆਪਦੀ ਕੁੱਖ ਪਰ ਜੇਹੜੇ ਕਲੰਕ ਦਾ ਟਿੱਕਾ ਲਗਾਉਣ ਦਾ ਮਨਹੂਸ ਕਾਰਣ ਬਣਨਾਂ ਸੀ, ਉਸਤੋਂ ਭਗਵਾਨ ਨੇ ਆਪ ਹੱਥ ਦੇਕੇ ਬਚਾ ਲਿਆ। ਮੈਂ ਏਹ ਨਹੀਂ ਚਾਹੁੰਦਾ ਕਿ ਜਿਸ ਤੋਂ ਤੁਹਾਡੀ ਕੁੱਖ ਦੀ ਕੋਈ ਬੇਇਜ਼ਤੀ ਕਰ, ਮੈਂ ਤਾਂ ਸਗੋਂ ਏਹ ਚਾਹੁੰਦਾ ਹਾਂ ਕਿ ਕੋਈ ਕਹੇ ਕਿ ਕਦੇ ਰਾਣੀ ਇੱਛਰਾਂ ਨੇ ਭੀ ਉਹ ਪੁਤ੍ਰ ਜਨਮਿਆ ਸੀ ਜਿਸਦੇ ਜਨਮ ਪਰ ਲੋਕ ਇਉਂ ਕਿਹਾ ਕਰਦੇ ਹਨ- "ਜਨਨੀ ਜਨੈ ਤੋ ਭਗਤ ਜਨ ਕੈ ਦਾਤਾ ਕੈ ਸੂਰ॥" ਪੂਰਨ ਜੀ ਆਪਣੀ ਅੱਥਰੂ ਕੇਰ ਰਹੀ ਮਾਤਾ ਵੱਲ ਵੇਖਕੇ, ਮਾਤਾ ਨੂੰ ਮਾਤਾ! ਧਰਮ ਦੇ ਰਾਹ ਵਿੱਚ ਮੌਤ ਆ ਜਾਏ, ਪੂਰਨ, ਪੂਰਨ ਜਤੀ ਬਣਕੇ ਜਤ ਸਤ ਦੇ ਹਵਨ ਕੁੰਡ ਪਰ ਜਾਨ ਵਾਰ ਦੇਵੇ ਤਾਂ ਇਸ ਤੋਂ ਵਧੀਕ ਹੋਰ ਮੁਬਾਰਕ ਮੌਤ ਕੇਹੜੀ ਹੈ? ਜ਼ਿੰਦਗੀ ਇੱਕ ਪਾਣੀ ਦਾ ਬੁਲਬੁਲਾ ਹੈ।ਮੇਰੇ ਬੇਗੁਨਾਹ ਦੇ ਹੱਥਾਂ ਪੈਰਾਂ ਵਿੱਚੋਂ ਜੋ ਖੂਨ ਦੇ ਟੋਪੇ ਕਿਰਣਗੇ ਉਹ ਜਿੱਥੇ ਜਿਸ ਧਰਤੀ ਤੇ ਡਿਗਣਗੇ ਉਸ ਤੋਂ ਇਖਲਾਕ ਦੀ ਫੁਲਵਾੜੀ ਮੈਹਕ ਉਠੇਗੀ, ਧਰਮੀ ਦਾ ਖੂਨ ਧਰਮ ਦੀ ਯਾਰੀ ਨੂੰ ਪੁਖਤਾ ਕਰਦਾ ਹੈ।ਮੈਂ ਕੋਈ ਗੁਨਾਹ ਨਹੀਂ ਕੀਤਾ ਸਗੋਂ ਧਰਮ ਤੋਂ ਕੁਰਬਾਨ ਹੋਣ ਲਈ ਏਹ ਖਾਕ ਦਾ ਸਰੀਰ ਮੁਬਾਰਕ ਮੌਤ ਦੇ ਅਦਬ ਲਾਉਣ ਲੱਗਾ ਹਾਂ। ਪਿਆਰੀ ਮਾਤਾ! ਤੂੰ ਮੈਨੂੰ ਜਨਮ ਦਿੱਤਾ ਹੈ, ਮੇਰੇ ਪਾਲਣ ਵਿੱਚ ਅਨੇਕਾਂ ਕਸ਼ਟ ਸਹਾਰੇ ਹਨ, ਮੈਂ ਉਹਨਾਂ ਖੇਦਾਂ ਦਾ ਬਦਲਾ ਦੇਣ ਦੀ ਹਿੰਮਤ ਨਹੀਂ ਵੱਖਦਾ ਪਰ ਕਦੀ ਉਹ ਦਿਨ ਆਵੇਗਾ ਕਿ ਜਿਸ ਦਿਨ ਤੇਰੀ