ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੨



ਇਖਲਾਕ ਦਾ ਰਤਨ

ਕੁੱਖ ਨੂੰ ਭਾਗ ਭਰੀ ਤੇ ਇੱਕ ਭਗਤ ਧਰਮੀ ਤਥਾ ਜਤ ਸਤ ਤੋਂ ਕੁਰਬਾਨ ਹੋ ਜਾਣ ਵਾਲੇ ਦੀ ਮਾਂ ਕਿਹਾ ਕਰਨਗੇ। ਸਮੇਂ ਦੇ ਗੇੜ ਨੇ ਕੋਈ ਦਿਨ ਲਿਆਉਣਾ ਹੈ ਕਿ ਜਿਸ ਦਿਨ ਲੂਣਾਂ ਥੰਮ ਨਾਲ ਬੱਝੀ ਹੋਈ ਦੱਸੇਗੀ ਤੇ ਨਿਰੰਕਾਰ ਦੀ ਦਰਗਾਹੇ ਇਨਸਾਫ ਲਈ ਮੈਂ ਭੀ ਫਰਿਆਦੀ ਪੇਸ਼ ਹੋਵਾਂਗਾ, ਤਦ ਏਸ ਪਾਪ ਆਤਮਾਂ ਮਾਤਾ ਨੂੰ ਸਿਵਾਏ ਰੋਣ ਤੇ ਪਛਤਾਉਣ ਦੇ ਹੋਰ ਕੁਝ ਨਾ ਹੋਵਈ ਪਉਦੀਈ ਹੁਣ ਨਹੀਂ ਸੁਝੇਗਾ।ਯਥਾ—"ਥਾਉਂ ਸੁਣੀਐ ਕਿਆ ਰੂਆਇਆ।"

ਦਿੜਤਾ ਦਾ ਕਮਾਲ

੨੫.

ਹੇ ਮਾਤਾ! ਤੁਸੀਂ ਗਿਆਨ ਵਾਨ ਹੋ ਸਗੋਂ ਮੈਨੂੰ ਧੀਰਜ ਦਿਓ, ਜਿਹਾ ਕਿ ਪਿਛੇ ਦੇਂਦੇ ਚਲੇ ਆਏ ਹੋ ਤੇ ਉਡੀਕੋ ਉਸ ਦਿਨ ਨੂੰ ਜਦੋਂ ਕਿ ਸਾਡਾ ਇਨਸਾਫ ਨਿਰੰਕਾਰ ਦੀ ਦਰਗਹੇ ਹੋਵੇਗਾ। ਜੋ ਕੁਝ ਹੋਣ ਵਾਲਾ ਹੈ ਮੇਰੀ ਜਨਮ ਦੇਣ ਵਾਲੀ ਮਾਤਾ ਜੀ ਠੀਕ ਹੈ ਤੇ ਤਸੱਲੀ ਨਾਲ ਹੁੰਦੇ ਦੇਖਦੇ ਰਹੋ ਤੇ ਧੀਰਜ ਧਰਕੇ ਖਿੜੇ ਮੱਥੇ ਪੁਤ੍ਰ ਪੂਰਨ ਧਰਮ ਪਰ ਕੁਰਬਾਨ ਹੋ ਜਾਣ ਲਈ ਉਪਦੇਸ਼ ਕਰੋ। ਜਦ ਪੁੱਤ੍ਰ ਨੂੰ ਹਰ ਤਰਾਂ ਆਪਣੇ ਜਾਨ ਤੋਂ ਪਿਆਰੇ ਧਰਮ ਤੋਂ ਇੰਚ ਭਰ ਪਿਛੇ ਹਟਦਾ ਮਾਤਾ ਨੇ ਨਾਂ ਦੇਖਿਆ,ਤੇ ਏਸਤਰਾਂ ਦਾ ਆਪਣੇ ਮੱਥੇ ਤੇ ਕਾਲਕ ਦਾ ਟਿੱਕਾ ਨਾ ਚਮੜਨ ਦਾ ਭਾਰੀ ਦ੍ਰਿੜ ਸੰਕਲਪ ਦੇਖ ਜਾ ਤਾਂ ਰਾਣੀ ਇਛਰਾਂ ਆਪਣੇ ਐਡੇ ਧਰਮੀ ਪੁੱਤ੍ਰ ਨੂੰ ਕੁੱਸਦਾ ਦੇਖਣ ਦੀ ਘੜੀ ਸਾਹਮਣੇ ਆਉਣ ਵਾਲੀ ਵਿਚਾਰਕੇ ਫੇਰ ਇਕ ਵਾਰੀ ਗੋਤੇ ਲੱਬੀ, ਐਸੀ ਗਈ ਜੋ