ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੩



ਪੂਰਨ ਜਤੀ ਤੇ ਮਤ੍ਰੇਈ ਲੂਣਾ

ਆਮ ਤ੍ਰੀਮਤਾਂ ਵਾਂਗ ਔਲਾਦ ਦੀ ਡੂੰਘੀ ਮੁਹੱਬਤ ਨੂੰ ਨਾ ਸਹਾਰਦੀ ਹੋਈ ਉੱਚੀ ੨ ਰੋਣ ਲੱਗ ਪਈ। ਰੋਂਦਿਆਂ ਘਿੱਘੀ ਬੱਝ ਗਈ, ਕੇਸਂ ਖਿੱਲਰ ਗਏ, ਸਰੀਰ ਦੀ ਦਸ਼ਾ ਬਹੁਤ ਭੈੜੀ ਤੇ ਸਾਰੇ ਸਰੀਰ ਦੇ ਬਹੁਤ ਘੱਟ ਮਿੱਟੀ ਨਾਲ ਲੇਬੂ ਪੇਬੂ ਹੋਏ ੨ ਦਿਖਾਈ ਦੇ ਰਹੇ ਹਨ। ਉਸਦੀ ਆਸ ਜੋ ਡਕੋ ਡੋਲੇ ਖਾਂਦੀ ਉਸਦੇ ਦਿਲ ਵਿੱਚ ਅਜੇ ਤੱਕ ਮੌਜੂਦ ਸੀ, ਤੇ ਢਾਰਸ ਬਨਾਈ ਜਾ ਰਹੀ ਸੀ ਕਿ ਸ਼ਾਇਦ ਕਿਸੇ ਰਸਤੇ ਪੁੱਤ੍ਰ ਦੀ ਜਾਨ ਬਖਸ਼ੀ ਹੋ ਜਾਵੇਗੀ, ਇਕੋ ਵੇਰ ਖੂਹ ਵਿੱਚ ਪੈਂਦਾ ਦੇਖ ਪੈਹਲੇ ਨਾਲੋਂ ਭੀ ਵਧੀਕ ਜ਼ਾਰੋ ਜ਼ਾਰ ਰੋਂਦੀ ਵਿਲਕਦੀ ਹੋਈ ਜੱਲਾਦਾਂ ਵੱਲ ਮੂੰਹ ਮੌੜਕੇ ਤੱਕੀ ਤੇ ਆਪਣੇ ਯੂਸਫ ਸਾਨੀ ਸ਼ੀਂਹ ਜੁਵਾਨ ਯੋਗੀ ਰਾਜਕੁਮਾਰ ਪੁੱਤ੍ਰ ਦੇ ਬਚਾਉਣ ਲਈ ਇਉਂ ਬੋਲੀ:-

ਹੇ ਜੱਲਾਦੋ ਤੁਸਾਂ ਅੰਤ ਮੇਰੇ ਪ੍ਰਾਣ ਪਤੀ ਦਾ ਨਿਮਕ (ਲੂਣ) ਖਾਧਾ ਹੈ, ਮੈਂ ਫੇਰ ਅੰਤ ਉਸਦੀ ਪਤਨੀ (ਵਹੁਟੀ) ਤੇ ਮਹਿਲਾਂ ਦੀ ਪਟਰਾਣੀ ਹਾਂ, ਮੈਂ ਭਗਵੰਤ ਦੀ ਸੌਂਹ ਖਾ ਕੇ ਸੱਚ ਆਖਦੀ ਹਾਂ ਕਿ ਮੇਰਾ ਸਰਵਨ ਪੁੱਤ੍ਰ ਬਿਲਕੁਲ ਨਿਰਦੋਸ਼ ਤੇ ਸੱਚਾ ਹੈ। ਰਾਜਾ ਚੰਦਰੀ ਲੂਣਾਂ ਦੇ ਕਪਟ, ਛਲ, ਫਰੇਬ ਤੇ ਦਗੇ ਵਿੱਚ ਆ ਗਿਆ ਹੈ, ਤੁਸੀਂ ਇਸਨੂੰ ਨਾ ਮਾਰੋ ਤੇ ਇਕ ਨਿਰਦੋਸ਼ ਦੇ ਖੂਨ ਦਾ ਸੇਹਰਾ ਆਪਣੇ ਸਿਰਤੇ ਨਾ ਬੰਨੋ, ਰਾਮ ਤੁਹਾਡੇ ਤੋਂ ਤਹਡੀ ਆਲ ਔਲਾਦ ਤੇ ਟੱਬਰ ਕਬੀਲ ਤੇ ਦਯਾ ਕਰੇਗਾ, ਤੁਸੀਂ ਆਪਣੇ ਬੱਚੇ ਦੀ ਖਾਤਰ ਤਟਸ ਖਾਕੇ ਮੈਂ ਤਤੜੀ ਦੀ ਵੰਸ ਦੇ ਨਾਮ ਨੂੰ ਨਾ ਮੇਟੋ, ਮੇਰੇ ਹਰੇ ਭਰੇ ਵਸਦੇ ਬਾਗ ਨਾ ਉਜਾੜੋ। ਪਰ ਹਾਹੁਕੇ ਭਰਦੀ ਇੱਛਤਾਂ ਦੀ ਓਥੇ ਕੌਣ ਸੁਣਦਾ ਸੀ?