ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੭



ਪੂਰਨ ਜਤੀ ਤੇ ਮਤ੍ਰੇਈ ਲੂਣਾ

ਰੱਖਣ ਵਾਲੇ ਬਦਜਾਤ! ਨਿਮਕ ਹਰਾਮ ਕੀਹ ਮੈਂ ਅਧਰਮ, ਕੀਤਾ ਹੈ? ਮੈਂ ਆਪਣੇ ਧਰਮ ਪਰ ਕਾਇਮ ਹਾਂ। ਸਤਯੁਗ, ਦੁਆਪਰ, ਤ੍ਰੇਤੇ ਵਿਚ ਕੇਹੜਾ ਜੰਮਿਆ ਹੈ ਜੋ ਉਸ ਕਾਮਦੇਵ ਦੇ ਵੱਸ ਹੋਕੇ ਬੇਬਸ ਨਾ ਹੋ ਗਿਆ ਹੋਵੇ, ਪੂਰਨ ਨੇ ਮੇਰੇ ਨਾਲ ਉਹ ਅਧਰਮ ਤੇ ਅਯਾਇ ਕੀਤਾ ਹੈ ਜੋ ਮੇਰੀਆਂ ਆਂਦਰਾਂ ਨੂੰ ਸੁਲਘਦੀ ਚਵਾਤੀ ਲਾ ਕੇ ਸਦਾ ਲਈ ਸੜੇਵੇਂ ਦੇ ਦਰਿਆ ਵਿਚ ਰੋਹੜ ਦਿੱਤਾ ਹੈ। ਯਾਦ ਰੱਖ ਤੂੰ ਮੇਰਾ ਦੁਖ ਸੁਖ ਦਾ ਸਾਂਝੀਵਾਲ ਨੌਕਰ ਹੋਕੇ ਉਸ ਚੰਦਰੇ ਦੀ ਤਰਫਦਾਰੀ ਕਰਦਾ ਹੈਂ? ਜ਼ਿੰਦਗੀ ਦੀ ਲੋੜ ਹੋਈ ਤਾਂ ਮੂੰਹ ਨੂੰ ਲਗਾਮ ਦੇਹ, ਨਹੀਂ ਤਾਂ ਮੌਤ ਨੂੰ ਵਾਜਾਂ ਮਾਰ ੨ ਕੇ ਆਪਣੀ ਦੇਹ ਖਾਕ ਨਾਲ ਨਾਂ ਰੁਲਾ ਲਵੀਂ?

ਦੂਤ ਨੂੰ ਪੂਰਨ ਚੰਦ ਜੀ ਪਾਸੋਂ ਗਏ ਨੂੰ ਅਜੇ ਦਸ ਮਿੰਟ ਹੀ ਹੋਏ ਸਨ ਕਿ ਜੱਲਾਦ ਬੋਲਯਾ-ਰਾਜ ਕੁਮਾਰ ਜੀ!! ਆਪ ਆਪਣੇ ਧਕ੍ਰਮ ਇਸ਼ਟ ਅਨੁਸਾਰ ਨਿੱਤਨੇਮ ਨੂੰ ਪੂਰਨ ਕਰ ਲਵੋ, ਕਿਉਂ ਜੋ ਪਲੋ ਪਲੀ ਨੂੰ ਹੁਣ ਅਸੀਂ ਹੁਕਮ ਦੇ

ਪੂਰਨ ਜਤੀ ਤੇ ਮਤ੍ਰੇਈ ਲੂਣਾ

੬੭

}}ਬੱਧੇ ਹੋਏ ਆਪਦਾ ਵਿਆਹ ਮੌਤ ਲਾੜੀ ਨਾਲ ਕਰ ਦੇਵਾਂਗੇ।

ਹੱਥ ਪੈਰ ਵੱਢੇ ਜਾਣ ਦੀ ਤਿਆਰੀ

੨੭.

ਯੋਗੀ ਪੂਰਨ ਜੀ ਨੇ ਜੱਲਾਦ ਦਾ ਏਹ ਕਹਿਰ ਵਰਤਾ ਦੇਣ ਵਾਲਾਂ ਹੁਕਮ ਸੁਣਕੇ ਸ਼ਾਂਤੀ ਨਾਲ ਇਕ ਚੌਂਕੀ ਦੀ ਮੰਗ ਕੀਤੀ, ਮੰਗ ਹੁੰਦੇ ਸਾਰ ਫੌਰਨ ਚੌਂਕੀ ਲਿਆਕੇ ਡਾਹ ਦਿੱਤੀ ਗਈ ਤੇ ਉਪਰ ਬੈਠਕੇ ਪੂਰਨ ਜੀ ਉਸ ਨਿਰੰਕਾਰ