ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੯



ਪੂਰਨ ਜਤੀ ਤੇ ਮਤ੍ਰੇਈ ਲੂਣਾ

ਤਨ ਨਾਲੋਂ ਜੁਦਾ ਕਰ ਦਿੱਤੇ, ਲਹੂ ਚਲਿਆ ਤੇ ਧਰਤੀ ਲਾਲ ਰੰਗ ਨਾਲ ਰੰਗੀ ਗਈ। ਏਥੇ ਹੀ ਬੱਸ ਨਹੀਂ-ਹੁਣ ਓਸੇ ਹੀ ਹੁਕਮ ਦੇ ਬੱਧੇ ਜੱਲਾਦ ਜਿਸ ਹੁਕਮ ਨੇ ਅੱਗੇ ਐਸਾ ਵੀ ਨੂੰ ਕੰਬਾ ਦੇਣ ਵਾਲਾ ਕੰਮ ਕਰਵਾਯਾ ਸੀ, ਯੋਗੀ ਤੇ ਜਤ ਸਤ ਦੇ ਸਿਰਤਾਜ, ਚਮਕਦੇ ਸਤਾਰੇ ਨੂੰ ਹੁਣ ਇਕ ਖੂਹ ਪਾਸ


ਪਾਗਏ ਹਨ,ਤੇ ਉਹ ਅਪਨੀ ਰਾਇ ਪ੍ਰਗਟ ਕਰਦੇ ਹੋਏ ਲਿਖਦੇ ਹਨ ਕਿ ਪੂਰਨ ਭਗਤ ਜੀ ਦੇ ਹੱਥ ਪੈਰ ਵੱਢ ਦੇਣ ਦੀ ਹੁਕਮ ਜਦ ਦੇ ਦਿੱਤਾ ਤਾਂ ਉਸ ਵੇਲੇ ਦੇ ਸਾਰੇ ਅਹਿਲਕਾਰ ਤੋਂ ਤਮਾਮ ਪਰਜਾ ਦੇ ਲੋਕ ਏਸ ਉਪੱਦਰ ਦੇ ਬਰਖਿਲਾਫ਼ ਸਨ ਤੇ ਚਾਹੁੰਦੇ ਸਨ ਕਿ ਰਾਜਾ ਧਰਮੀ ਪੁੱਤ੍ਰ ਦੀ ਹੱਤਯਾ ਦਾ ਪਾਪ ਆਪਣੇ ਸਿਰ ਨਾ ਲਵੇ, ਪਰ ਉਹ ਰਾਜੇ ਦੇ ਪ੍ਰਚੰਡ ਕ੍ਰੋਧ ਦੇ ਸਾਹਮਣੇ ਕਾਮਯਾਬ ਨਾ ਹੋਏ ਤੇ ਨਿਰਾਸ ਹੋ ਗਏ, ਅੰਤ ਜਦ ਇੱਛਰਾਂ ਨੇ ਭੀ ਆਪਣੀ ਕਿਸਮਤ ਨਿਖੁੱਟਦੀ ਡਿੱਠੀ ਤਾਂ ਵਜ਼ੀਰਾਂ, ਅਹਿਲਕਾਰਾਂ ਨਾਲ ਮਿਲਕੇ ਪੂਰਨ ਭਗਤ ਦੀ ਜਾਨ ਬਚਾਉਂਣ ਲਈ ਦੂਰ ਦੀ ਸੋਚ ਤੇ ਧਨ ਦਾ ਲਾਲਚ ਦੇਕੇ ਵਜ਼ੀਰਾਂ ਦੀ ਕ੍ਰਿਪਾ ਨਾਲ ਜੱਲਾਦਾਂ ਦੇ ਹੱਥੋਂ ਪੂਰਨ ਨੂੰ ਬਚਵਾਕੇ ਜੰਗਲ ਵਿੱਚ ਛਡਵਾ ਦਿੱਤਾ ਤੇ ਲੂਣਾਂ ਨੂੰ ਕਿਸੇ ਜਾਨਵਰ ਦਾ ਲਹੂ ਭਰਿਆ ਕਟੋਰਾ ਲਿਆਕੇ ਦਿਖਲਾ ਦਿੱਤਾ। ਜੱਲਾਦਾਂ ਨੇ ਪੂਰਾ ਸਾਂਗ ਉਤਾਰਕੇ ਜਦ ਲੂਣਾਂ ਦੀ ਤਸੱਲੀ ਕਰ ਦਿਤੀ ਤਾਂ ਰਾਜਾ ਰਾਣੀ ਦੋਵੇਂ ਆਪਣੇ ਵੱਲੋਂ ਜ਼ਹਿਰੀ ਬ੍ਰਿਛ ਦਾ ਖਾਤਮਾਂ ਕਰ ਚੁੱਕੇ ਸਨ ਪਰ ਨਾਲ ਹੀ ਕਿਸ਼ਨ ਸਿੰਘ ਜੀ ਆਰਫ ਏਹ ਭੀ ਦਸਦੇ ਹਨ ਕਿ ਏਹ ਸੰਮਤੀ ਮੇਰੀ ਭੀ ਹੈ ਤੇ ਆਮ ਲੋਕਾਂ ਦੀ ਭੀ ਹੈ ਕਿ ਬਾਰਾਂ ਬਰਸ ਖੂਹੇ ਵਿੱਚ ਰਹਿਕੇ ਪੂਰਨ ਜੀ ਦਾ ਅੰਨ ਪਾਣੀ ਖਾਧੇ ਬਿਨਾਂ ਬਚਨਾਂ ਅਸੰਭਵ ਸੀ ਤੇ ਇਹ ਮਨਘੜਤ Digitized by Panjab Digital Library | www.panjabdigilib.org