ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੦



ਇਖਲਾਕ ਦਾ ਰਤਨ

ਲੈ ਗਏ ਤੇ ਰਾਜੇ ਦੇ ਹੁਕਮ ਅਨੁਸਾਰ ਧੱਕਾ ਦੇਕੇ ਉਸ ਵਿੱਚ ਸੁੱਟਕੇ ਪਿਛਾਂਹ ਪਰਤ ਆਏ।

ਆਹ! ਮਤ੍ਰੇਈ ਲੂਣਾਂ ਦੇ ਕਹਿਰ ਦੀ ਹੱਦ ਹੋ ਗਈ, ਏਸ ਤੋਂ ਵੱਧ ਦੁਨੀਆਂ ਦੇ ਤਖਤੇ ਤੋਂ ਕੋਈ ਜ਼ੁਲਮ ਨਹੀਂ ਜੋ ਇਕ ਅੱਲ੍ਹੜ ਉਮਰ ਦੇ ਬਾਲਕ ਨਾਲ ਅੱਜ ਲੂਣਾਂ ਦੇ ਹੱਥੋਂ ਰਿਹਾ ਹੈ। ਹੁਣ ਜੱਲਾਦ ਵਿਚਾਰੇ ਆਪਸ ਵਿੱਚ ਗੱਲਾਂ


ਯਾਮਨ ਕਲਪਤ ਵਿਗੜਿਆ ਹੋਯਾ ਪ੍ਰਸੰਗ ਹੈ ਤੇ ਅਸਲ ਵਾਰਤਾ ਇਸੇਤਰਾਂ ਹੈ ਜਿਸ ਤਰਾਂ ਮੈਂ ਲਿਖਿਆ ਹੈ। ਹੁਣ ਵਿਚਾਰ ਪੈਦਾ ਹੁੰਦੀ ਹੈ ਕਿ ਦੁਨੀਆਂ ਵਿੱਚ ਕੋਈ ਅਜੇਹੀ ਸ਼ੈ ਨਹੀਂ ਜੋ ਅਸੰਭਵ ਹੋਵੇ, ਭਗਤ ਜਨਾਂ ਦੇ ਨੇੜੇ ਬਾਰਾਂ ਬਰਸ ਹਰੀ ਭਜਨ ਦੇ ਆਸਰੇ ਕੱਟ ਗਜ਼ਰਨੇ ਕੋਈ ਔਖੇ ਨਹੀਂ, ਜਿਵੇਂ ਸਾਮ੍ਰਤੱਖ ਅਨੇਕਾਂ ਭਗਤਾਂ ਦੀ ਰੱਖਯਾ ਦੇ ਉਦਾਹਰਨ ਇਤਿਹਾਸ ਵਿੱਚ ਮਿਲਦੇ ਚਲੇ ਆਉਂਦੇ ਹਨ ਤਿਵੇਂ ਏਸ ਘਟਨਾਂ ਵਿੱਚ ਭੀ ਕੋਈ ਸ਼ੱਕ ਨਹੀਂ ਉਪਜ ਸਕਦਾ ਤੇ ਨਿਸਚੇ ਮੰਨ ਲੈਣ ਵਿੱਚ ਕੋਈ ਉਜ਼ਰ ਨਹੀਂ ਹੋ ਸੱਕਦਾ ਕਿ ਪੂਰਨ ਜੀ ਦੇ ਹਥ ਪੈਰ ਜ਼ਰੂਰ ਵੱਢੇ ਹੋ ਗਏ ਪਰ ਦੂਸਰੇ ਪਾਸੇ ਜੇ ਦੁਨੀਆਂ ਵਿੱਚ ਅਕਸਰ ਵਾਰਦਾਤਾਂ ਵੱਲ ਨਜ਼ਰ ਦੁੜਾਈਏ ਤਾਂ ਏਹ ਗੱਲ ਭੀ ਕੋਈ ਔਖੀ ਨਹੀਂ ਕਿ ਪੂਰਨ ਜੀ ਨਾਲ ਉਸੇਤਰਾਂ ਹੋਈ ਹੋਵੇ ਜਿਸਤਰਾਂ ਇਕ ਪੁਰਾਤਨ ੩੦ ਬਰਸ ਬੀਤ ਚੁੱਕੇ ਲੇਖਕ ਦਾ ਹੈ। ਹਰ ਹਾਲਤ ਵਿੱਚ ਸਾਡਾ ਨਿਸਚਾਭੀ ਇਹੋ ਮੰਨਦਾ ਹੈਕਿ ਜਿਵੇਂ ਰਾਜ ਘਰਾਣਿਆਂ ਵਿੱਚ ਇਸਤਰਾਂ ਦੀਆਂ ਅਨੇਕ ਘਟਨਾਂ ਹੁੰਦੀਆਂ ਹਨ ਤੇ ਵਜ਼ੀਰ ਜੇਹੜੇ ਦੂਰ ਦੀ ਸੋਚਨ ਵਾਲੇ ਅਕਲ ਦੇ ਕੋਟ ਹੁੰਦੇ ਹਨ ਉਹ ਐਸੇ ਉਪੱਦਰ ਨੂੰ ਕਿਸੇ ਢੰਗ ਨਾਲ ਰੋਕ ਲੈਂਦੇ ਹਨ,ਤੇ ਸਮਾਂ ਬਚਾਕੇ ਫੇਰ ਉਸ ਆਦਮੀ ਨੂੰ