ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੧


ਪੂਰਨ ਜਤੀ ਤੋ ਮਤ੍ਰੇਈ ਲੂਣਾ

ਕਰਦੇ ਰਾਜੇ ਨੂੰ ਏਸ ਹੋ ਚੁੱਕੇ ਅਨਰਥ ਦੀ ਖਬਰ ਪਹੁੰਚਾਣ ਲਈ ਮੁੜ ਪਏ ਹਨ, ਕੋਈ ਕਹਿੰਦਾ ਜਾ ਰਿਹਾ ਹੈ ਕਿ ਪੂਰਨ ਸੱਚਾ ਬੇਦੋਸ਼ਾ ਤੇ ਅਨਾਥ ਮਾਰਿਆ ਗਿਆ ਹੈ, ਕੋਈ ਕਹਿ ਰਿਹਾ ਹੈ ਕਿ ਪੂਰਨ ਸੱਚ ਮੁੱਚ ਧਰਮ ਅਵਤਾਰ ਸਰੂਪ ਸੀ, ਗੱਲ ਕੀ ਜਿੰਨੇ ੨ ਕਿਸੇ ਦੇ ਖਿਆਲ ਸਨ ਜ਼ਾਹਰ ਕਰਦੇ ਵਿਚਾਰੇ ਨਿਰਾਸ ਜਹੇ ਹੋਕੇ ਟੁਰੇ ਜਾ ਰਹੇ ਹਨ।


ਪ੍ਰਗਟ ਕਰਕੇ-ਜਿਸ ਲਈ ਕਿ ਰਾਜਾ ਕ੍ਰੋਧ ਵਸ ਹੋਕੇ ਕਤਲ ਦਾ ਹੁਕਮ ਦੇ ਚੁੱਕਾ ਹੁੰਦਾ ਹੈ—ਇਨਾਮ ਅਕਰਾਮ ਹਾਸਲ ਕਰਦੇ ਹਨ, ਸੋ ਏਸੇਤਰਾਂ ਜੇ ਏਸ ਘਟਨਾਂ ਨੂੰ ਲੰਬੀ ਜੇ ਸੋਚ ਦੀ ਨਜ਼ਰ ਨਾਲ ਦੇਖੀਏ ਤਾਂ ਦਿਲ ਮੰਨਦਾ ਹੈ ਤੇ ਹਾਲਾਤ ਦਸਦੇ ਹਨ ਕਿ ਸਿਵਾਏ ਲੂਣਾਂ ਤੇ ਰਾਜੇ ਦੇ ਪੂਰਨ ਭਗਤ ਦਾ ਘਾਤ ਕਰਨ ਵਿੱਚ ਕੋਈ ਐਹਲਕਾਰ, ਕੋਈ ਵਜ਼ੀਰ, ਕੋਈ ਅਮੀਰ ਤੇ ਨਾ ਹੀ ਪਰਜਾ ਦਾ ਕੋਈ ਆਦਮੀ ਰਾਜ਼ੀ ਸੀ, ਸਗੋਂ ਹਰਇਕ ਇਹੋ ਹੀ ਚਾਹੁੰਦਾ ਸੀ ਕਿ ਜਿਵੇਂ ਕਿਵੇਂ ਭੀ ਹੋਵੇ ਏਸ ਧਰਮ ਮੂਰਤ ਦਾ ਬਚਾਉ ਹੋਵੇ,ਰਾਣੀ ਇੱਛਰਾਂ ਦੀ ਪ੍ਰਬਲ ਇੱਛਾ ਭੀ ਇਹੋ ਹੀ ਸੀ, ਰਾਜੇ ਦ ਅਪਾਰ ਬਲ ਦੇ ਸਾਹਮਣੇ ਵਜ਼ੀਰਾਂ, ਅਮੀਰਾਂ, ਐਹਲਕਾਰਾਂ ਦੀ ਕੋਈ ਨਹੀਂ ਸੀ ਵੱਟੀਂਦੀ, ਹੋ ਸਕਦਾ ਹੈ ਕਿ ਉਨ੍ਹਾਂ ਨੇ ਤੇ ਰਾਣੀ ਇੱਛਰਾਂ ਨੇ ਮਿਲਕੇ ਜੱਲਾਦਾਂ ਦੀ ਰਾਹੀਂ ਇਸ ਅਨਿਸ਼ਟ ਨੂੰ ਰੋਕ ਲਿਆ ਹੋਵੇ, ਸੋ ਪਾਠਕ ਜੀ ਏਸ ਪੁਸਤਕ ਦੇ ਲੇਖਕ ਦੀ ਸੰਮਤੀ ਆਮ ਚਲੀ ਆ ਰਹੀ ਪੁਰਾਤਨ ਰਵਾਇਤ ਨਾਲੋਂ ਕਿਸ਼ਨ ਸਿੰਘ ਆਰਫ਼ ਜੀ ਦੀ ਲਿਖਤ ਨਾਲ ਬਹੁਤੀ ਸੰਭਾਵਨਾ ਰਖਦੀ ਹੈ ਤੇ ਅਸਲ ਵਾਕਯਾ ਇਸਤਰਾਂ ਹੀ ਹੋਯਾ ਖਿਆਲ ਕਰਦਾ ਹੈ।