ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੪



ਇਖਲਾਕ ਦਾ ਰਤਨ

ਹਾਸਲ ਕਰ ਲੈਣੀ ਖੱਬੇ ਹੱਥ ਦੀ ਖੇਡ ਹੁੰਦੀ ਹੈ, ਰੱਬ ਦੇ ਪਿਆਰ ਵਾਲਿਆਂ ਤੇ ਧਰਮ ਤੋਂ ਵਾਰਨੇ ਹੋ ਜਾਣ ਵਾਲੇ ਪਤੰਗਿਆਂ ਦੀਆਂ ਅਨਗਿਣਤ ਮਿਸਾਲਾਂ ਪੰਜਾਬ ਦੇ ਇਤਿਹਾਸ ਵਿਚ ਲਗਾਤਾਰ ਚਲੀਆਂ ਆ ਰਹੀਆਂ ਹਨ। ਏਸੇ ਤਰਾਂ ਰਾਜਕੁਮਾਰ ਪੂਰਨ ਜੀ ਦਾ ਨਾਮ ਭੀ "ਭਗਤ" ਪਦ ਨਾਲ ਸੁਸ਼ੋਭਿਤ ਹੋਕੇ ਛਿਨ ਭਰ ਦਾ, ਦੇਹੀ ਪਰ ਦੁਖ ਸਹਾਰਨ ਦੇ ਬਦਲੇ ਇਖਲਾਕ ਤੋਂ ਮਰ ਮਿਟਨ ਵਾਲੇ ਮਹਾਂ ਪੁਰਖਾਂ ਦੇ ਇਤਿਹਾਸ ਵਿਚ ਮੋਟੇ ਮੋਟੇ ਸੁਨੈਹਰੀ ਅੱਖਰਾਂ ਨਾਲ ਅੱਜ ਤੱਕ ਉਕਰਿਆ ਚਲਿਆ ਆਉਂਦਾ ਹੈ ਤੇ ਸੰਸਾਰ ਲਈ ਇਕ ਜੀਉਂਦੀ ਜਾਗਦੀ ਇਖਲਾਕੀ ਲਹਿਰ ਨੂੰ ਪਰਫੁਲਤ ਕਰਨ ਲਈ ਸੋਨੇ ਪਰ ਸੁਹਾਗੇ ਦਾ ਕੰਮ ਕਰ ਰਿਹਾ ਹੈ। ਯੁਵਰਾਜ ਪੂਰਨ ਚੰਦ ਜੀ ਐਸੀ ਦਸ਼ਾ ਵਿਚ ਜਦ ਕਿ ਉਹ ਇਕ ਕਾਲੇ ਬੋਲੇ ਅੰਧਾਧੁੰਧ ਖੂਹੇ ਵਿਚ ਬੇਦਰਦੀ ਨਾਲ ਸੱਟ ਦਿਤੇ ਗਏ ਸਨ, ਬਿਲਕੁਲ ਧੀਰਜਵਾਨ ਰਹੇ, ਮਾਨੋਂ ਅਧੀਰਜੀ ਹੋਣਾ ਓਹਨਾਂ ਕਦੇ ਸੁਣਿਆਂ ਹੀ ਨਹੀਂ? ਅਡੋਲ ਰੱਬੀ ਓਟ ਦੇ ਆਸਰੇ ਖੂਹੇ ਵਿੱਚ ਖੜੇ ਹਰੀ ਦਾ ਭਜਨ ਕਰ ਰਹੇ ਹਨ, ਅੱਖਾਂ ਅਸਮਾਨ ਵੱਲ ਲੱਗ ਰਹੀਆਂ ਹਨ ਤੇ ਰਜ਼ਾ ਵਿੱਚ ਮਸਤ ਹਨ, ਹਰੀ ਭਜਨ ਦੇ ਸਦਕੇ ਕੋਈ ਖੇਦ ਕੋਈ ਕਸ਼ਟ ਨਹੀਂ ਉਪਜਦਾ, ਲਗਾਤਾਰ ਮਨ ਇਕ ਰਸ ਦਾਤਾਰ ਸਿਰਜਨਹਾਰ ਦੇ ਚਰਨਾਂ ਨਾਲ ਜੁੜਿਆ ਹੋਯਾ ਉਸ ਪਰੀ ਪੂਰਨ ਦੀ ਸਿਫਤ ਸਲਾਹ ਦੇ ਸ਼ਬਦ ਕਹੀ ਜਾ ਰਿਹਾ ਹੈ,ਭਾਂਵੇਂ ਕਸ਼ਟ ਕੋਡਾ ਦੁਖਦਾਈ ਤੇ ਅਸਹਿ ਹੈ ਪਰ ਹਰਿਭਜਨ ਵਿੱਚ ਐਡੀ ਆਕਰਖਛਣ ਸ਼ਕਤੀ ਹੈ ਜੋ ਪੂਰਨ ਜੀ ਦੇ ਜ਼ਖਮਾਂ ਤਥਾ ਹੱਥਾਂ ਪੈਰਾਂ ਨੂੰ ਭੀ ਹੌਲੇ ੨ ਵੱਲ ਕਰੀ ਜਾ ਰਹੀ ਹੈ ਤੇ