ਭੂਮਿਕਾ
ਜਿੱਥੇ ਸੰਸਾਰ ਵਿੱਚ ਇਖ਼ਲਾਕ ਦੀ ਸ਼ਮਾ ਤੋਂ ਮਰ ਮਿਟਨ ਵਾਲੇ ਪੂਰਨ ਭਗਤ, ਰੂਪ ਬਸੰਤ, ਅਸਰਾਜ, ਕੁਨਾਲ ਆਦਿਕਾਂ ਵਰਗੇ ਮਹਾਂ ਪਵਿੱਤ੍ਰ ਧਰਮੱਗਯ ਇਖਲਾਕੀ ਜੀਵਨਾਂ ਦੀਆਂ ਲਾਸਾਨੀ ਆਤਮਾਵਾਂ ਹੋਈਆਂ ਹਨ, ਓਥੇ ਓਸੇ ਮਿੱਟੀ ਤੋਂ ਜੰਮ ਪਲ ਕੇ ਲੂਣਾਂ ਤੇ ਰੂਪਮਤੀ ਵਰਗੀਆਂ ਅਨਗਿਣਤ ਪਾਪ ਆਤਮਾਂ ਮਤੇ੍ਈਆਂ ਭੀ ਆਪਣੇ ਕਹਿਰ ਦੇ ਰਾਜ ਕਮਾ ਏਸ ਅਸਾਰ ਸੰਸਾਰ ਵਿੱਚ ਆਪਣੇ ਨਾਮ ਨੂੰ ਕਲੰਕਤ ਕਰ ਗਈਆਂ ਦਿਖਾਈ ਦਿੰਦੀਆਂ ਹਨ।
ਪੂਰਨ ਭਗਤ ਜੀ ਦਾ ਇਖਲਾਕ ਦੀ ਜਗਵੇਦੀ ਤੋਂ ਸਦਕੇ ਹੋ ਸੰਸਾਰ ਭਰ ਲਈ ਇਖਲਾਕ ਦੇ ਉੱਚੇ ਪੂਰਨੇ ਪਾ ਜਾਣੇ ਖਾਸ ਕਰ ਪੰਜਾਬ ਵਾਸੀਆਂ ਲਈ ਅਮੋਲਕ ਤੇ ਅਦੁਤੀ ਹਨ। ਪੰਜਾਬ ਦੇ ਵਸਨੀਕ ਜਤਨਾ ਭੀ ਵੱਧ ਤੋਂ ਵੱਧ ਮਾਣ ਤੇ ਫ਼ਖ਼ਰ ਪੂਰਨ ਭਗਤ ਜੀ ਦੇ ਜੀਵਨ ਪਰ ਕਰਨ ਥੋੜੇ ਤੋਂ ਥੋੜਾ ਹੈ, ਕਿਉਂਕਿ ਪੂਰਨ ਭਗਤ ਜੀ ਦੀ ਇਖਲਾਕ ਜਿੱਤ ਦੀ ਕਹਾਣੀ ਜੋ ਕਿੱਸਿਆਂ, ਵਾਰਾਂ ਤੇ ਅਦਿਕ ਦਸ਼ਕਲ ਵਿੱਚ ਘਰ ਘਰ ਹਰੇਕ ਇਸ ਪੁਰਸ਼ ਦੀ ਦੰਦ ਕਥਾ ਬਨਕੇ ਅਨੇਕਾਂ ਹੰਕਾਰਨ ਮਤਰੇਈਆਂ ਦੀ ਸੁਧਾਰਕ ਸਾਬਤ ਹੋ ਰਹੀ ਹੈ, ਉਹ ਖਾਸ ਕਰ ਪੰਜਾਬੀਆਂ ਲਈ ਅਮੋਲਕ ਰਤਨ ਵਾਂਗ ਹੈ।
ਪੰਜਾਬ ਵਿੱਚ ਏਸ ਇਖਲਾਕ ਮਹਾਂਬੀਰ ਦੀ ਸੀਨੇ ਬਸੀਨੇ ਚਲੀ ਆ ਰਹੀ ਵਿਸਥਾਰਕ ਕਥਾ ਨੂੰ ਅਨੇਕਾਂ ਕਵੀਆਂ ਤੇ ਲੇਖਕਾਂ ਨੇ ਕਲਮ ਦੇ ਹਵਾਲੇ ਕੀਤਾ ਤੇ ਅੱਜ