ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੬



ਇਖਲਾਕ ਦਾ ਰਤਨ

ਰਹੀ ਹੈ, ਸੱਚ ਹੈ—ਜਿਸਨੂੰ ਜ਼ਖਮ ਲੱਗਾ ਹੋਵੇ ਉਸਦੀ ਪੀੜ ਉਹੋ ਹੀ ਅਨੁਭਵ ਕਰ ਸੱਕਦਾ ਹੈ, ਜਿਵੇਂ "ਜਾਂਕੇ ਪਾਵ ਨ ਫਟੇ ਬਿਆਈ। ਸੋ ਕਿਤੁ ਜਾਣੈ ਪੀਰ ਪਰਾਈ' ਸੋ ਇੱਛਰਾਂ ਭੀ ਆਪਣੀ ਅੰਦ੍ਰਲੀ ਪੀੜਾ ਨੂੰ ਜੋ ਉਸ ਪਰ ਅੱਚਨਚੇਤ ਬੈਠੀ ਸੁੱਤੀ ਨੂੰ ਗ਼ੈਬੋਂ ਆ ਪਈ ਸੀ, ਬਿਰਹੋਂ ਕਰਦੀ ਤੇ ਇਸਤਰਾਂ ਕੀਰਨੇ ਪਾ ਰਹੀ ਅਪਨੇ ਅੱਲ੍ਹੜ ਉਮਰ ਦੇ ਕੁਦਰਤੀ ਸਿੱਧੇ ਸਾਦੇ ਜਤੀ ਪੱਤ ਦਾ ਦੁੱਖ ਅਨੁਭਵ ਕਰ ਕਰਕੇ ਇਉਂ ਮਿੱਲਾਂ ਦੇ ਰਹੀ ਹੈ ਕਿ ਹੇ ਮੇਰੀਆਂ ਆਂਦਰਾਂ ਨੂੰ ਠੰਢ ਪਾਉਂਣ 'ਵਾਲਿਆ ਤੇ ਮੇਰੀਆਂ ਅੱਖੀਆਂ ਨੂੰ ਠੰਢ ਵਰਤਾਉਂਣ ਵਾਲਿਆ ਪੂਰਨਾਂ! ਜਿਨ੍ਹਾਂ ਚੰਦਰੇ ਜੱਲਾਦਾਂ ਨੇ ਤੇਰੇ ਹੱਥ ਪੈਰ ਵੱਢੇ ਹਨ ਉਹ ਜੁਆਨੀਓਂ ਟੁੱਟ ਪੈਣ, ਰੱਬਾ! ਉਨ੍ਹਾਂ ਦੀਆਂ ਇਸਤ੍ਰੀਆਂ ਭੀ ਮੇਰੇ ਵਾਕਣ ਆਪੋ ਆਪਣੇ ਘਰੀਂ ਏਸੇਤਰਾਂ ਹੀ ਕੀਰਨੇ ਕਰਦੀਆਂ ਦੁਖੀ ਦਿਖਾਈ ਦੇਣ, ਹੇ ਰੱਬਾ! ਜੇ ਤੂੰ ਸੱਚਾ ਹੈਂ ਤਾਂ ਮੇਰੇ ਬੇਗੁਨਾਹ ਪੂਰਨ ਦਾ ਫੇਰ ਮਿਲਾਪ ਕਰਾ ਦੇਹ, ਹੇ ਡਾਢਿਆ ਰੱਬਾ! ਕੀ ਤੈਨੂੰ ਮੈਂ ਨਿਮਾਣੀ ਦੇ ਹੀ ਅੱਲ੍ਹੜ ਪੁੱਤ੍ਰ ਦਾ ਖੂਨ ਪੀਣ ਲਈ ਦਿਸਦਾ ਸੀ? ਮੇਰੀ ਸਾਰੀ ਉਮਰ ਦੀ ਸੱਧਰ ਤੇ ਕਮਾਈ ਵੇ ਲੋਕੋ! ਡਾਢਾ ਲੈ ਗਿਆ ਜੇ, ਵੇ ਕੋਈ ਬਹੁੜੋ ਤੇ ਮੇਰੇ ਧਰਮੀ ਪੁੱਤਰ ਦੀ ਰੱਖਯਾ ਕਰੋ ਤਾਂ ਜੋ ਮੈਂ ਵਿਚਾਰੀ ਭੀ ਔਤਰੀ ਨਾ ਹੋਵਾਂ, ਵੇ ਰਾਮ ਦੁਹਾਈ ਵੇ ਕੋਈ ਬਹੁੜੋ ਤੇ ਰਾਮ ਆਸਰੇ ਹੀ ਮੇਰੀ ਅਬਲਾ ਤ੍ਰੀਮਤ ਦੀ ਮਦਦ ਕਰਕੇ ਮੇਰੇ ਲਾਲ ਨੂੰ ਬਚਾ ਲਵੋ, ਬਹੁੜੋ ਬਹੁੜੋ ਵੇ ਕੋਈ ਬਹੁੜੋ। ਹੁਣ ਡੂੰਘੀਆਂ, ਵਿਲਕਣੀਆਂ ਤੇ ਕੀਰਨਿਆਂ ਦਾ ਨਤੀਜਾ ਕੀ ਨਿਕਲਨਾਂ ਸੀ? ਸੁਖੱਈਆਂ ਵਾਂਗ ਅੱਖਾਂ ਮਿਟਨ ਲੱਗ ਪਈਆਂ, ਸਾਰੀ ਸਾਰੀ ਰਾਤ ਤੇ ਸਾਰਾ ੨, ਦਿਨ !