ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/81

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੭ਪੂਰਨ ਜਤੀ ਤੇ ਮਤ੍ਰੇਈ ਲੂਣਾ

ਚਵੀ ੨ ਘੰਟੇ ਪੁੱਤ੍ਰ ਵਿਯੋਗ ਦੇ ਅੱਥਰੂ ਕੇਰਣ ਨਾਲ ਤੇ ਅੱਖਾਂ ਦੀਆਂ ਪੁਤਲੀਆਂ ਵਿੱਚੋਂ ਗੜਿਆਂ ਜੇਡੇ ਹੰਝੂ ਕਿਰ ੨ ਕੇ ਪਾਣੀ ਦਾ ਚਸ਼ਮਾਂ ਭੀ ਖਤਮ ਹੋ ਚੁੱਕਾ ਸੀ, ਹੁਣ ਨਿਤਾਣੀਆਂ ਦਾ ਹੋ ਗਈਆਂ ਤੇ ਆਪਣੇ ਵਿੱਚ ਤਾਨ ਨਾ ਹੋਣ ਦੇ ਕਾਰਨ ਮਿਟ ਗਈਆਂ ਹਨ। ਭਲਾ ਪਾਠਕ ਜੀ ਐਡੀ ਦੁਖਿਆਰੀ ਤੇ ਕਹਿਰ ਦੀ ਵਾਰਦਾਤ ਕਦੋਂ ਇਕ ਮਿੰਟ ਭੀ ਇੱਛਰਾਂ ਅੱਖਾਂ ਤੋਂ ਪਰੇ ਹਟਾ ਸਕਦੀ ਸੀ? ਦੋ ਕੁ ਮਿੰਟ ਊਂਘ ਲੈਕੇ ਝੱਟ ਫੇਰ ਅੱਖਾਂ ਬਦੋ ਬਦੀ ਖੋਹਲਣ ਲੱਗ ਪਈ ਤੇ ਲੱਗੀ ਵਿਰਲਾਪ ਕਰਨ ਕਿ ਹੋ ਪੂਰਨਾਂ! ਹੁਣ ਤੇਰੀਆਂ ਤੋਤਲੀਆਂ ਗੱਲਾਂ ਨਾਲ ਮੈਨੂੰ ਕੌਣ ਖੁਸ਼ ਕਰੇਗਾ? ਤੇਰੀਆਂ ਖੁਸ਼ ਕਰਨ ਦੀਆਂ ਖੇਡਾਂ ਦਾ ਹੁਣ ਸੱਚ ਮੁੱਚ ਅੰਤ ਹੋ ਚੁੱਕਾ ਹੈ,ਤੇ ਹੁਣ ਯਕੂਬ ਦੀ ਮਾਂ ਵਾਂਗ ਮੇਰੇ ਮਰ ਜਾਣ ਦਾ ਵੇਲਾ ਨੇੜੇ ਆ ਗਿਆ ਹੈ, ਰਾਜੇ ਨੇ ਮੇਰੇ ਨਾਲ ਸੱਚਾ ਨਿਆਉਂ ਨਹੀਂ ਕੀਤਾ,ਉਸਨੇ ਮੇਰੇ ਨਾਲ ਪਤੀ ਪਤਨੀ ਵਾਲੇ ਫਰਜ਼ ਸਿਰੇ ਨਹੀਂ ਚਾੜ੍ਹੇ, ਉਸਨੇ ਸਾਧੂਆਂ ਬੰਨ੍ਹਕੇ ਤੇ ਚੋਰਾਂ ਨੂੰ ਛੱਡ ਦੇਣ ਵਾਲਾ ਘੋਰ ਜ਼ੁਲਮ ਮੇਰੇ ਕੀਤਾ ਹੈ, ਹੱਛਾ ਏਹ ਮੇਰੀ ਕਰਮਾਂ ਦੀ ਰੇਖ ਦੇ ਖੋਟੋ ਲੇਖਾਂ ਦਾ ਭਾਂਡਾ ਫੁੱਟ ਗਿਆ ਹੈ, ਜਿਸਦਾ ਫਲ ਹੇ ਮੈਨੂੰ ਏਹ ਅਣਹੋਣਾਂ ਸੱਲ ਸਹਿਣਾਂ ਪਿਆ ਹੈ, ਰੱਬਾ! ਹੁਣ ਤਾਂ ਮੇਰੇ ਦੁੱਖਾਂ ਦਾ ਬਹੁਤ ਕੁਝ ਬੇੜਾ ਭਰ ਚੁੱਕਾ ਹੈ, ਹੁਣ ਮੈਂ ਮਰ ਜਾਵਾਂ ਤਾਂ ਮੇਰੇ ਨਾਲ ਹੀ ਏਹ ਦੁੱਖ ਰੂਪੀ ਬੜਾ ਭੀ ਗ਼ਰਕ ਹੋ ਜਾਵੇਗਾ ਤੇ ਮੈਂ ਰੋਜ ਦੇ ਤਸੀਹੇ ਤੇ ਦੁਖ ਦੇਖਣ ਤੋਂ ਛੁਟ ਜਾਵਾਂਗੀ? ਹੁਣ ਮੇਰੇ ਵਿਚ ਨਾ ਉਠਣ ਦੀ, ਨਾ ਬੈਠਣ ਦੀ, ਨਾ ਗੱਲ ਕਰਨ ਦੀ, ਕਿਸੇ ਤਰਾਂ ਦੀ ਤਾਂ ਹਿੰਮਤ ਨਹੀਂ ਰਹੀ, ਏਸ ਵਾਸਤੇ ਹੇ ਭਗਵੰਤ! ਹੁਣ