ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੯



ਇਖਲਾਕ ਦਾ ਰਤਨ

ਮੇਰੀ ਪਾਪਣ ਜਿੰਦ ਦਾ ਨਿਬੇੜਾ ਕਰੌ, ਰਾਮਚੰਦ੍ਰ ਵਾਂਗ ਪੁੱਤ੍ਰ ਨੂੰ ਬਨਵਾਸ ਦੇ ਕੇ ਰਾਜੇ ਨੇ ਮੇਰੇ ਗਲ ਤੇ ਤੇਜ਼ ਛੁਰੀ ਫੇਰੀ ਹੈ, ਇਹ ਦੁਖ ਸਹਾਰਨ ਦੀ ਤਾਕਤ ਮੇਰੇ ਵਿਚ ਨਹੀਂ,ਸੋ ਹੇ ਮਨਾਂ! ਹੁਣ ਪੁੱਤ੍ਰ ਦੀ ਮੌਤ ਪਿਛੋਂ ਮੇਰੇ ਲਈ ਜੀਉਣਾ ਧ੍ਰਿਗ ਤੇ ਧਿਰਕਾਰ ਹੈ। ਮੇਰਾ ਪੁੱਤ੍ਰ ਭਾਵੇਂ ਧਰਮ ਦੀ ਲਾਟ ਪਰ ਕੁਰਬਾਨ ਹੋ ਗਿਆ ਹੈ, ਭਾਵੇਂ ਉਸ ਨੇ ਮੇਰੀ ਕੁਖ ਨੂੰ ਕਲੰਕ ਨਹੀਂ ਲੱਗਣ ਦਿੱਤਾ, ਭਾਵੇਂ ਉਸ ਨੇ ਜਤ ਸਤ ਦੀ ਹੱਦ ਨਹੀਂ ਟੁੱਟਣ ਦਿੱਤੀ, ਭਾਵੇਂ ਉਹ ਸਤਿਯੁਗੀ ਜੀਵਾਂ ਵਰਗਾ ਕਾਰਾ ਕਰਕੇ ਆਪਣੀ ਜੀਵਨ ਯਾਤ੍ਰਾ ਤੋਂ ਹੱਥ ਧੋ ਬੈਠਾ ਹੈ, ਪਰ ਹੁਣ ਮੈਂ ਤੱਤੀ ਭੀ ਅੰਤ ਕਹਦੇ ਆਸਰੇ ਜੀਵਾਂ। ਏਸ ਜੀਉਣੇ ਨਾਲੋਂ ਤਾਂ ਪੁੱਤ੍ਰ ਦੇ ਮਗਰ ੨ ਹੀ ਏਸ ਪਾਪ ਨਗਰੀ ਤੋਂ ਬਿਸਤ੍ਰਾ ਬੰਨਕੇ ਕੂਚ ਕਰ ਜਾਣਾ ਚੰਗਾ ਹੈ,ਕਾਸ਼! ਮੈਂ ਪੁੱਤ੍ਰ ਮੈਂ ਦੇ ਵੱਢੇ ਹੋਏ ਹੱਥ ਪੈਰ ਏਹਨਾਂ ਸੜ ਜਾਣੇ ਦੀਦਿਆਂ ਨਾਲ ਨਾ ਦੇਖਦੀ ਤੇ ਏਸ ਕਹਿਰ ਦੀ ਹਨੇਰੀ ਝੁਲਣ ਤੋਂ ਪਹਿਲਾਂ ਨਿਰੰਕਾਰ ਦੀ ਦਰਗਾਹੇ ਜਾਕੇ ਕਾਸਦ ਦਾ ਕੰਮ ਕਰਦੀ ਤੋ ਧਰਮੀ ਪੁੱਤ੍ਰ ਪਰ ਐਸੇ ਉਪੱਦਰ ਦੇ ਰੋਕਣ ਲਈ ਉਸ ਸੱਚੀ ਅਦਾਲਤ ਵਿਚੋਂ ਪ੍ਰਵਾਨਾਂ ਭਿਜਵਾਉਂਦੀ, ਪਰ ਮੈਂ ਨਿਖੱਟੀ ਦੀ ਐਸੀ ਚੰਗੀ ਕਿਸਮਤ ਕਿਥੋਂ,ਜੋ ਪੁੱਤ੍ਰ ਦਾ ਸੱਲ ਦੇਖਣ ਤੋਂ ਪਹਿਲਾਂ ਹੀ ਉਸ ਟਿਕਾਣੇ ਜਾ ਪਹੁੰਚਦੀ, ਜਿਥੇ ਕਿ ਪਤਾ ਨਹੀਂ ਮੇਰੇ ਸਰੀਰ ਦੇ ਹਿਸੇ ਤੋਂ ਬਣਿਆਂ ਹੋਯਾ ਸਰੀਰਧਾਰੀ ਪੁੱਤ੍ਰ ਕਿਨ੍ਹਾਂ ਮੱਛਾਂ ਕੱਛਾਂ ਯਾਂ ਜੰਗਲੀ ਜਾਨਵਰਾਂ ਆਦਿਕ ਦੇ ਮੂੰਹ ਪਿਆ ਭੋਜਨ ਬਨਦਾ ਹੋਵੇਗਾ। ਹੇ ਮਨ, ਹੁਣ ਰਾਜ ਮਹਿਲਾਂ ਵਿਚ ਸੋਹਣੇ ੨ ਗੁਦਗੁਦੇ ਮਖਮਲੀ ਗੁਧੇਲਿਆਂ ਪਰ ਮੌਕੇ ਫ਼ਾਤ ਕੱਟਣ ਵਾਲੇ ਆਰਾਮ ਨੂੰ ਛੱਡ ਤੇ ਹੁਣ ਏਹਨਾਂ ਸਾਰੇ ਸੁਖਾਂ ਨੂੰ