ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੯




ਪੂਰਨ ਜਤੀ ਤੇ ਮਤ੍ਰੇਈ ਲੂਣਾ

ਪੱਛੀ ਲਾ ਏਹਨਾਂ ਮਹਿਲ ਤੇ ਮਾੜੀਆਂ ਤੋਂ ਛੂਟ ਏਸ ਪਟਰਾਣੀ ਪੁਣੇ ਨੂੰ ਅੱਗ ਲਾ ਦੇਹ, ਏਹਨਾਂ ਨੌਕਰਾਂ ਚਾਕਰਾਂ ਤੇ ਗੋਲੀਆਂ ਨੂੰ ਜਿਨ੍ਹਾਂ ਮੇਰੇ ਧਰਮੀ ਪੁੱਤ੍ਰ ਨੂੰ ਏਸ ਲੂਣਾਂ ਤੱਤੀ ਦੇ ਜਾਲ ਵਿਚ ਫਸਾਉਣ ਲਈ ਮੱਦਦ ਦਿੱਤੀ ਆਪਨੇ ਨੇ ਤੋਂ ਸਦਾ ਲਈ ਹਟਾ ਦੇਹ।

ਲੂਣਾਂ ਨੂੰ ਫਿਟਕਾਰ

੩੦,

ਇਸ ਤਰਾਂ ਇਹ ਰਾਜ ਮਹਿਲ ਦੀ ਪਟਰਾਣੀ ਦੁਖਦਾਈ ਦਸ਼ਾ ਵਿਚ ਮਨੋਵਾਦ ਕਰੀ ਜਾ ਰਹੀ ਹੈ ਤੇ ਆਪਣੇ ਆਪ ਦਾ ਦੁਨੀਆਂ ਵਿਚ ਕੋਈ ਮਦਦਗਾਰ ਨਾ ਸਮਝਦੀ ਹੋਈ ਆਪਣੇ ਹੀਰੇ ਪੁੱਤ੍ਰ ਦੇ ਵਿਛੋੜੇ ਵਿਚ ਵਿਰਲਾਪ ਕਰਦੀ ਮਗਨ ਹੋਈ ਹੋਈ ਸਿਰ ਦੀਆਂ ਲਿਟਾਂ ਖੋਹ ਖੋਹ ਕੇ ਸਾਮ੍ਹਣੇ ਢੇਰ ਲਾ ਬੈਠੀ ਹੈ ਤੇ ਬਾਵਰਿਆਂ ਵਾਂਗ ਕਦੀ ਕਦੀ ਜਿਵੇਂ ਕੋਈ ਅੱਭੜਵਾਹਿਆ ਨੀਂਦਰ ਵਿਚੋਂ ਸੁਤਾ ਪਿਆ ਬੋਲ ਉਠਦਾ ਹੈ ਬੋਲ ਉਠਦੀ ਹੈ ਤੇ ਏਹੋ ਹੀ ਲਗਾਤਾਰ ਕਹਿੰਦੀ ਜਾ ਰਹੀ ਹੈ ਕਿ ਰਾਜੇ ਨੇ ਮੇਰੇ ਨਾਲ ਜ਼ੁਲਮ ਕੀਤਾ ਹੈ! ਜ਼ੁਲਮ ਕੀਤਾ ਹੈ! ਜ਼ੁਲਮ ਕੀਤਾ ਹੈ!!! ਜਿਸਦਾ ਫਲ ਉਹ ਡਾਹਢਾ ਕਰਤਾਰ ਦੇਵੇਗਾ ਤੇ ਅੰਤ ਲੂਣਾਂ ਤੱਤੜੀ ਨੁੰ ਭੀ ਇੰਞ ਕਹਿਣ ਲੱਗ ਜਾਂਦੀ ਹੈ, ਕਿ ਹਤਿਆਰੀਏ ਤੇ ਮਹਾਂ ਚੰਦ੍ਰੀਏ ਏਂ ਲੂਣਾਂ! ਪੁੱਤ੍ਰ ਮਰਵਾਕੇ ਇਕ ਲੰਗੋਟ ਦੇ ਸਤੀ ਦਾ ਖੂਨ ਕਰਵਾਕੇ ਹੁਣ ਕੀ ਹੱਥ ਆਯਾ ਹਈ? ਲੰਗੋਟ ਦੇ ਸਤੀ ਪੁੱਤ੍ਰ ਪੂਰਨ ਨੇ ਆਪਣਾ ਪਿਆਰਾ ਧਰਮ ਬਚਾਕੇ ਤੇਰੇ ਅਨੂਪ ਰੂਪ ਪਰ ਲਾਨਤ ਪਾਕੇ ਥੁੱਕ ਦਿਤਾ ਹੈ। ਹੁਣ ਕਦੇ ੨. ਸਿਦਕ ਦੇ ਪੁਤਲੇ ਪੁੱਤ੍ਰ ਪੂਰਨ ਦੇ ਮਰਦਊ ਪੁਣੇ ਦੀ ਤਾਰੀਫ ਭੀ ਕਰਨ