੮੦
ਇਖਲਾਕ ਦਾ ਰਤਨ
ਲੱਗ ਜਾਂਦੀ ਹੈ ਤੇ ਕਦੀ ਵਿਛੋੜੇ ਵਿੱਚ ਐਸੀ ਸੱਥਰ ਲੱਥ ਜਾਂਦੀ ਹੈ ਕਿ ਗੋਲੀਆਂ ਬਾਂਦੀਆਂ ਆਸ ਕਰਨ ਲੱਗ ਜਾਂਦੀਆਂ ਹਨ ਕਿ ਏਸ ਵਾਰੀ ਰਾਣੀ ਗਈ ਹੀ ਗਈ, ਪਰ ਕਿੱਥੋਂ ਜਿਸਦੇ ਕਰਮਾਂ ਦਾ ਚੱਕਰ ਬਦਲ ਗਿਆ ਹੋਵੇ, ਜਿਸਦੀ ਕਰਮ ਰੂਪੀ ਘੜੀ ਦੀ ਸੂਈ ਹੀ ਪੁੱਠੀ ਫਿਰ ਗਈ ਹੋਵੇ ਉਸਦਾ ਠੀਕ ਵਕਤ ਪਰ ਚੱਲਕੇ ਘੜੀ ਦੇ ਮਾਲਕ ਨੂੰ ਪੂਰਾ ਵਕਤ ਦੇਣਾ ਕਿੱਥੇ? ਏਥੇ ਤਾਂ ਇੱਛਰਾਂ ਦੀ ਦੇਖ ਰੂਪੀ ਘੜੀ ਹੀ ਵਿਗੜੀ ਪਈ ਹੈ, ਵਿਚਾਰੀ ਨਾਲ ਕੋਈ ਕਨੀਜ਼ ਕੋਈ ਗੋਲੀ ਬਾਂਦੀ ਭੀ ਰਾਜੇ ਦੇ ਕ੍ਰੋਧ ਤੋਂ ਡਰਦੀ ਖੁੱਲੇ ਦਿਲ ਦਰਦ ਨਹੀਂ ਵਡਾਂਦੀ, ਐਸ ਵੇਲੇ ਜੇ ਐਸੀ ਅਪਦਾ ਵਿੱਚ ਘਿਰੀ ਹੋਈ ਰਾਣੀ ਇੱਛਰਾਂ ਦੀ ਮਦਦ ਕਰ ਰਿਹਾ ਹੈ ਤਾਂ ਉਹੋ ਹੀ "ਪ੍ਰਭ ਭਾਵੈ ਬਿਨ ਸਾਸ ਤੇ ਰਾਖੈ" ਦੀ ਅਪਾਰ ਸ਼ਕਤੀ ਰੱਖਨ ਵਾਲਾ ਨਿਰੰਕਾਰ ਹੈ।
ਗੁਰੂ ਗੋਰਖ ਨਾਥ ਜੀ ਤੇ ਪੂਰਣ ਜਤੀ
੩੧.
ਇਕ ਬਹੁਤ ਸੁੰਨਸਾਨ ਤੇ ਘਣੇ ਜੰਗਲ ਦੇ ਵਿਚਕਾਰ ਇਕ ਵੱਡੀ ਭਾਰੀ ਸਾਧੂ ਮੰਡਲੀ ਦੇ ਜੱਥੇਦਾਰ ਯੋਗੀ ਰਾਜ ਗੁਰੂ ਗੋਰਖ ਨਾਥ ਜੀ ਸਮਾਧ ਸਥਿਤ ਬੈਠੇ ਹਨ। ਆਸ ਪਾਸ ਬਹੁਤ ਸਾਰੇ ਚੇਲੇ ਭੀ ਹਰੀ ਭਜਨ ਵਿੱਚ ਮਗਨ ਹਨ, ਯੋਗੀ ਰਾਜ ਜੀ ਦੇ ਨੇਤ੍ਰ ਅਧ ਖੁੱਲ੍ਹੇ ਜੇਹੇ ਹਨ, ਤੇ ਹੁਣ ਸਾਫ ਸਾਫ ਖੁਲ੍ਹ ਰਹੇ ਹਨ, ਵੇਖਦੇ ਵੇਖਦੇ ਹੀ ਚੁਪੱਟ ਖੁੱਲ੍ਹੇ ਹੋਏ ਦਿਖਾਈ ਦੇਣ ਲੱਗੇ, ਏਹਨਾਂ ਪਿਆਰੇ ਪਿਆਰੇ ਯੋਗ ਨੇ ਦਾ ਖੁੱਲ੍ਹਣਾ ਹੀ ਸੀ ਕਿ ਗੁਰੂ ਜੀ ਆਪਣੇ ਇਕ ਵੇਲੇ ਭਿਰੰਗੀ