੮੧
ਇਖਲਾਕ ਦਾ ਰਤਨ
ਨਾਥ ਨੂੰ ਕਹਿਣ ਲੱਗੇ, ਬੇਟਾ ਭਰਿੰਗੀ! ਹਮਾਰੀ ਇੱਛਾ ਇਸ਼ਨਾਨ ਕਰਨੇ ਕੀ ਹੈ, ਜਲ ਲਿਆਵੋ, ਤਾਂ ਜੋ ਅਸੀਂ ਮਨੋਕਾਮਨਾਂ ਪੂਰਣ ਕਰੀਏ। ਆਪਣੇ ਗੁਰੂ ਦਾ ਹੁਕਮ ਸੁਣਦੇ ਸਾਰ ਹੀ "ਭਰਿੰਗੀ ਨਾਥ" ਚੇਲੇ ਨੇ ਕਰਮੰਡਲ ਉਠਾਇਆ ਤੇ (ਜਿੱਥੇ ਏਹ ਸਾਰੀ ਸਾਧੂ ਜਮਾਤ ਡੇਰੇ ਜਮਾਈ ਧੂਣੀਆਂ ਤਪਾ ਰਹੀ ਸੀ) ਓਥੋਂ ਨੇੜੇ ਵਾਲੇ ਖੂਹ ਵੱਲ ਮੂੰਹ ਮੋੜਿਆ, ਖੂਹ ਪਰ ਪਹੁੰਚਦੇ ਹੀ ਚੇਲੇ ਨੇ ਝੱਟ ਪੱਟ ਡੋਰੀ ਖੂਹ ਵਿੱਚ ਵਹਾ ਦਿੱਤੀ, ਡੋਰੀ ਦਾ ਇਕ ਸਿਰਾ ਭਰਿੰਗੀ ਦੇ ਹੱਥ ਵਿੱਚ ਸੀ ਤੇ ਦੂਜਾ ਸਿਰਾ ਜਿਸ ਨਾਲ ਕਰਮੰਡਲ ਬੱਝਾ ਹੋਇਆ ਸੀ ਜਲ ਦੇ ਬਿਲਕੁਲ ਨੇੜੇ ਪਹੁੰਚ ਚੁਕਾ ਸੀ, ਤਾਹੀਓਂ ਖਬਰ ਜੋ ਥੱਲਿਓਂ ਖੂਹੇ ਵਿੱਚੋਂ ਇਕ ਬੜੀ ਦਰਦਨਾਕ ਅਵਾਜ਼ ਸੁਨਾਈ ਦੇਣ ਲੱਗੀ, ਹੈ ਦੀਨ ਦਿਆਲ ਕ੍ਰਿਪਾ ਸਾਗਰ ਜੀ! ਮੈਨੂੰ ਰੱਬ ਦੇ ਵਾਸਤੇ ਬਾਹਰ ਕੱਢੋ ਤੇ ਆਪਣੇ ਕਰਮੰਡਲ ਨੂੰ ਸੰਭਾਲੋ!
ਪਾਠਕ ਸੱਜਨੋਂ! ਏਹ ਦਰਦਨਾਕ ਅਵਾਜ਼ ਆਪਦੇ! ਯੋਗੀ ਤੇ ਜਤ ਸਤ ਦੇ ਸਤਾਰੇ ਅੱਲ੍ਹੜ ਉਮਰ ਵਿੱਚ ਹੀ ਜਤ ਸਤ ਦੀ ਮਹਿੰਮਾਂ ਨੂੰ ਪਛਾਨਣ ਵਾਲੇ "ਪੂਰਨ" ਜੀ ਦੀ ਹੈ, ਜੋ ਐਸੇ ਭਿਆਨਕ ਖੂਹੇ ਵਿੱਚ ਐਹੋ ਜੇਹੀਆਂ ਅਧੀਨਗੀ ਦੀਆਂ ਬਾਹਰ ਨਿਕਲਨ ਲਈ ਬੇਨਤੀਆਂ ਕਰ ਰਿਹਾ ਹੈ।
ਐਸੇ ਭਿਆਨਕ ਤੇ ਉੱਜੜੇ ਹੋਏ ਖੂਹਾਂ ਵਿੱਚ ਅਕਸਰ ਲੋਕਾਂ ਦਾ ਨਿਸਚਾ ਬਲਾਵਾਂ, ਜਿੰਨ, ਭੂਤ, ਪ੍ਰੇਤ ਆਦਿਕਾਂ ਦੇ ਰਹਿਣ ਦਾ ਬੜਾ ਪ੍ਰਬਲ ਹੁੰਦਾ ਹੈ, ਸੋ ਏਸੇ ਹੀ ਭਰਮ ਜਾ ਦੇ ਵੱਸ ਹੋਇਆ ੨ ਭਰਿੰਗੀ ਭੀ ਬੇਵਸਾ ਬੋਲ ਉੱਠਿਆ ਰਾਮ ਰਾਮ ਹੇ ਭਗਵਨ! ਏਹ ਕੌਣ ਜਿੰਨ ਭੂਤ ਹੈ ਜੋ ਐਸੇ ਕੂਏਂ ਮੈਂ ਵਾਸ ਰੱਖਦਾ ਹੈ? ਭਰਿੰਗੀ ਨਾਥ ਡਰਦਾ ਕੰਬਦਾ ਤੇ