ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੨



ਪੂਰਨ ਜਤੀ ਤੋ ਮਤ੍ਰੇਈ ਲੂਣਾ

ਸਹਿਮਿਆਂ ਹੋਯਾ ਅਪਨੇ ਗੁਰੂ ਗੋਰਖ ਨਾਥ ਪਾਸ ਆ ਕੇ ਸਾਰਾ ਵਿਰਤੰਤ ਸੁਨਾਉਂਣ ਲੱਗਾ ਕਿ ਹੇ ਪਰੀ ਪੂਰਨ ਗੁਰੂ ਜੀ! ਮੈਂ ਖੂਹੇ ਤੇ ਆਪ ਦੇ ਸੰਕਲਪ ਅਨੁਸਾਰ ਜਲ ਲੈਣ ਵਾਸਤੇ ਗਿਆ ਸਾਂ, ਓਥੇ ਇਕ ਬੜਾ ਹੀ ਡਰਾਉਣਾਂ ਤੇ ਅਸਚਰਜ ਨਜ਼ਾਰਾ ਡਿੱਠਾ ਹੈ, ਪਤਾ ਨਹੀਂ ਖੂਹੇ ਵਿੱਚ ਕੌਣ ਬਲਾ ਭੂਤ ਪ੍ਰੇਤ ਪਿਸ਼ਾਚ ਜੋ ਮੇਰੇ ਕ੍ਰਮੰਡਲ ਨੂੰ ਪਕੜ ਬੈਠਾ ਤੇ ਮੂੰਹੋਂ ਕਹਿਣ ਲੱਗਾ ਕਿ ਹੇ ਦੀਨ ਦਿਆਲ! ਮੈਨੂੰ ਬਾਹਰ ਕੱਢੋ, ਸੋ ਹੇ ਘਟ ਘਟ ਕੀ ਜਾਨਣ ਵਾਲੇ ਅੰਜਾਮੀ ਗੁਰੂਜੀ ਮੈਂ ਬਤੇਰੀ ਵਾਹ ਲਾ ਥੱਕਾਂ ਹਾਂ ਪਰ ਮੇਰੇ ਪਾਸੋਂ ਇਸ ਗੱਲ ਦਾ ਨਿਰਨਾ ਨਹੀਂ ਹੋ ਸਕਿਆ ਕਿ ਉਹ ਆਦਮੀ ਹੈ ਯਾ ਕੋਈ ਜਿੰਨ ਭੂਤ ਹੈ? ਸੋ ਤਸੀਂ ਆਪਣੀ ਅੰਤਰਯਾਮਤਾ ਨਾਲ ਚੱਲਕੇ ਦੇਖ ਲਵੋ ਕਿ ਉਸ ਕੂਏਂ ਮੈਂ ਕੌਣ ਹੈ?

ਚੇਲੇ ਦੇ ਮੂੰਹੋਂ ਐਸੇ ਅਸਚਰਜ ਬੋਲ ਸੁਣਕੇ ਸੋਲਾਂ ਕਲਾਂ ਸੰਪੂਰਨ ਗੁਰੂ ਗੋਰਖ ਨਾਥ ਜੀ ਉੱਠੇ ਤੇ ਉਸ ਖੂਹੇ ਵੱਲ ਨੂੰ ਧ ਈ ਕਰ ਦਿੱਤੀ ਜਿਸ ਬਾਬਤ ਚੇਲੇ ਨੇ ਆਕੇ ਉਕਤ ਵਿਥਯਾ ਸੁਣਾਈ ਸੀ। ਅੱਜ ਵਿਚਾਰੇ ਪੂਰਨ ਜੀ ਦੀ ਭੀ ਇਨਾਂ ਦੇ ਹੱਥੋਂ ਹੀ ਕਲਯਾਨ ਹੋਕੇ ਜੀਵਨ ਦਾਨ ਮਿਲਨਾਂ ਸੀ ਤੇ ਉਸਦੇ ਸਦੈਵੀ ਬੰਧਨ ਕੱਟਕੇ ਮੁਕਤ ਮਾਰਗ ਦਾ ਬੈਨ ਰਸਤਾ ਲੱਭਣਾ ਸੀ ਤੇ ਅੱਜਹੀ ਮੁਸੀਬਤ ਮਾਰੇ ਪੂਰਨ ਦੀ ਹਾਰ ਖਾ ਚੁਕੀ ਕਿਸਮਤ ਦੀ ਮੁੜ ਅਜਿੱਤ ਬਾਜ਼ੀ ਜਿੱਤੀ ਜਾਣਦੀ ਆਸ ਬੱਝਣੀ ਸੀ। ਅੱਜ ਹੀ "ਪੂਰਨ ਚੰਦ ਦੇ ਨਾਮ ਨਾਲੋ "ਚੰਦ" ਪਦਦੀ ਥਾਂ "ਭਗਤ" ਪਦ ਸੁਸ਼ੋਭਿਤ ਹੋ ਜਾਣ ਦੀ ਸ਼ੁਭ ਘੜੀ ਆਉਣੀ ਸੀ,ਤੇ ਅੱਜ ਯੋਗੀ ਪੂਰਣ ਨੇ ਜਤੀ ਸਤੀ ਤੇ ਸਤ ਵਾਦੀ