ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੩



ਇਖਲਾਕ ਦਾ ਰਤਨ

ਬਣ ਗੁਰੂ ਗੋਰਖਨਾਥ ਤੋਂ ਸਾਰਟੀਫੀਕੇਟ ਹਾਸਲ ਕਰਣਾ ਸੀ? ਅੱਜ ਮਹਾਂ ਯੋਗੀ ਗੁਰੂ ਗੋਰਖ ਨਾਥ ਦੇ ਪਿਆਰੇ ੨ ਜ਼ਿੰਦਗੀ ਬਖਸ਼ ਹੱਥਾਂ ਨਾਲ ਪੂਰਨ ਦੀ ਦੇਹ ਭੀ ਕੰਚਨ ਵਰਗੀ ਹੋ ਜਾਵੇਗੀ। ਹੁਣ ਗੋਰਖ ਨਾਥ ਜੀ ਆਪਣੇ ਟਿਲੇ ਤੋਂ ਚੱਲਕੇ ਉਸ ਟਿਕਾਨੇ ਆ ਪਹੁੰਚੇ ਜਿੱਥੇ ਅੱਗੇ ਚੇਲੇ ਖੂਹ ਤੇ ਇੱਕ ਅਨੋਖਾ ਕੌਤਕ ਡਿੱਠਾ ਸੀ, ਓਥੇ ਪਹੁੰਚਣ ਸਾਰ ਚੇਲੇ "ਭਰਿੰਗੀ ਨੇ ਕੂੰਏਂ ਵੱਲ ਇਸ਼ਾਰਾ ਕਰਕੇ ਕਿਹਾ-ਕਿ ਮਹਾਰਾਜ! ਵੋਹ ਬਲਾ ਇਸ ਕੂੰਏਂ ਮੈਂ ਪੜੀ ਹੈ? ਗਰੂ ਗੋਰਖ ਨਥ ਜੀ ਨੇ ਜਦ ਖੂਹੇ ਵੱਲ ਮੂੰਹ ਕਰਕੇ ਪੁਛਿਆ ਕਿ ਤੂੰ ਕੇਹੜਾ ਜੀਵ ਹੈਂ ਤੋ ਏਸ ਖੂਹੇ ਮੇਂ ਕਿਸ ਤਰਾਂ ਪੜਾ ਹੈਂ। ਅਤੇ ਤੇਰਾ ਨਾਮ ਕੀ ਹੈ?

ਅੱਗੋਂ ਪੂਰਨ ਜੀ ਨੇ ਉਹ ਹੀ ਸ਼ਬਦ ਫੇਰ ਦੁਹਰਾਏ ਜੋ ਉਸਨੇ "ਭਰਿੰਗੀ ਨਾਥ" ਨਾਮੀ ਚੇਲੇ ਨੂੰ ਪੈਹਲੇ ਆਪਣੇ ਮੁਖ ਥੀਂ ਆਪਣੇ ਬਚਾਓ ਵਾਸਤੇ ਕਹੇ ਸਨ। ਤਥਾ-ਹੇ ਮਹਾਰਾਜ! ਮੈਂ ਆਦਮੀ ਦਾ ਬੁਤ ਹਾਂ ਆਪ ਨਿਸਚੇ! ਕਰਕੇ ਜਾਣੋਂ ਜੋ ਮੈਂ ਕੋਈ ਬਲਾ, ਭੂਤ, ਪ੍ਰੇਤ, ਚੁੜੇਲ ਆਦਿ ਨਹੀਂ, ਆਪ ਕ੍ਰਿਪਾ ਕਰਕੇ ਮੈਨੂੰ ਬਾਹਰ ਕੱਢਕੇ ਮੈਥੋਂ ਸਾਰਾ ਬ੍ਰਿਤਾਂਤ ਸੁਣੋਂ। ਆਪ ਦਯਾ ਤੇ ਧਰਮ ਦੀ ਮੂਰਤੀ ਹੋ, ਅਨਾਥ ਨੂੰ ਬਾਹਰ ਕੱਢਣ ਵਿੱਚ ਆਪ ਬਹੁਤ ਭਾਰੀ ਪਰਉਪਕਾਰ ਤੇ ਧਰਮ ਕਰੋਗੇ। ਸੋ ਹੁਣ ਮੇਹਰ ਕਰੋ ਤੇ ਮੰਨੂੰ ਬਾਹਰ ਕੱਢਕੇ ਆਪਣੀ ਸ਼ਰਨ ਲਾ ਲਵੋ। ਹੁਣ ਗੁਰੂ ਗੋਰਖ ਨਾਥ ਜੀ ਜੇ ਸੁਤੇ ਹੀ ਕਰਤਾਰ ਵੱਲੋਂ ਤਰਸਵਾਨ ਸਨ ਆਪਣੇ ਸਾਥੀ ਸਾਧੂਆਂ ਦੇ ਝੁੰਡ ਵੱਲ ਮੂੰਹ ਕਰਕੇ ਇੱਕ ਚੇਲੇ ਵੱਲ ਇਸ਼ਾਰਾ ਕਰਦੇ ਹੋਏ ਬੋੱਲੇ ਹੋ ਬੇਟਾ ਸੁੰਦਰ! ਤੁਮ ਜਲਦੀ ਸੇ ਏਕ