ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੪



ਪੂਰਨ ਜਤੀ ਤੇ ਮਤ੍ਰੇਈ ਲੂਣਾ

ਵਹਿੰਗੀ ਤਿਆਰ ਕਰੋ ਔਰ ਉਸਕੋ ਨੀਚੇ ਕੂੰਏਂ ਮੈਂ ਉਤਾਰ ਕਰ ਇਸ ਵਿਚਾਰੇ ਅਨਾਥ ਕੋ ਬਾਹਰ ਨਿਕਾਲੋ।

ਖੂਹੇ ਤੋਂ ਛੁਟਕਾਰਾ

੩੨,

ਜਦ ਪੂਰਨ ਭਗਤ ਨੂੰ ਚੇਲੇ ਨੇ ਬਾਹਰ ਕੱਢ ਲਿਆ ਉਸ ਵੇਲੇ ਉਸਦੀ ਅਤ੍ਯੰਤ ਮੰਦੀ ਦਸ਼ਾ ਸੀ, ਐਡੀ ਲੰਮੀ ਮੁੱਦਤ ਤੇ ਕਸ਼ਟਾਂ ਨਾਲ ਪੂਰਨ ਭਗਤ ਜੀ ਦੀ ਦੁੱਧ ਮਲਾਈਆਂ ਨਾਲ ਪਲੀ ਹੋਈ ਦੇਹ ਅਧਮੋਈ ਦਸ਼ਾ ਵਿੱਚ ਨਜ਼ਰ, ਆ ਰਹੀ ਸੀ, ਉਹ ਚੇਹਰਾ ਜਿਸ ਪਰ ਕਦੇ ਗੁਲਾਬ ਦੇ ਫੁੱਲ ਦੇ ਵਾਂਗ ਲਾਲੀ ਦੀ ਭਾ ਵਜਦੀ ਸੀ, ਅੱਜ ਪਲੱਤਨ ਵਰਤ ਰਹੀ ਹੈ, ਪਰ ਹੁਣ ਬਿਧਨਾਂ ਦਾ ਸਿੱਧਾ ਗੇੜ ਚੱਲਣ ਲੱਗਾ ਹੈ। ਮਾਨੋ ਪੂਰਨ ਜੀ ਦਾ ਦੂਸਰਾ ਜਨਮ ਗੁਰੂ ਗੋਰਖਾ ਨਾਥ ਦੇ ਵਸੀਲੇ ਹੋਣ ਲੱਗਾ ਹੈ, ਵਾਹ ਸਾਈਆਂ ਤੇਰੇ ਰੰਗ, ਕਿੱਥੇ ਪੂਰਣ ਨੇ ਜਿਸ ਦਿਨ ਸਿਆਲ ਕੋਟ ਨਗਰੀ ਵਿੱਚ ਰਾਜੇ ਸਾਲਵਾਹਨ ਦੇ ਰਾਜ ਮਹਿਲ ਵਿੱਚ ਜਨਮ ਲਿਆ ਸੀ ਉਸਨੂੰ ਪੂਜਾ ਦੇ ਲੋਕ ਇੱਕ ਵਡੇ ਤਖਤ ਦਾ ਵਾਰਸ ਯੁਵਰਾਜ ਖਿਆਲ ਕਰਦੇ ਸਨ, ਪਰ ਅੱਜ ਉਹੋ ਪੂਰਨ ਯੋਗੀ ਗੋਰਖ ਨਾਥ ਦੇ ਹੱਥੋਂ ਜੋਗੀ ਬਣਕੇ ਹੱਥ ਵਿੱਚ ਖੱਪਰ ਫੜ ਸਿਰ ਜਟਾ ਜੂਟ ਖਾਕ ਧਾਰੀ ਕਰ ਦਰ ੨ "ਆਲਖ "ਆਲਖ ਦੇ ਆਵਾਜ਼ੇ ਲਗਾਉਂਦਾ ਹੋਇਆ ਦੁਨਯਾਵੀ ਰਾਜ ਗੱਦੀ ਪ੍ਰਾਪਤ ਕਰਨ ਦੀ ਥਾਂ ਜੋਗ ਗੱਦੀ ਦਾ ਰਾਜ ਮਾਨਣ ਦੀਆਂ ਤਿਆਰੀਆਂ ਕਰ ਰਿਹਾ ਹੈ।

ਹੁਣ ਪੂਰਨ ਜੀ ਨੂੰ ਗੁਰੂ ਗੋਰਖ ਨਾਥ ਨੇ ਆਪਣੇ