ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫)

ਤੱਕ ਉਹ ਸੰਸਾਰ ਵਿੱਚ ਇਕ ਤੋਂ ਇਕ ਚੜ੍ਹੰਦੇ ਕਾਵਯ ਦੇ ਅਲੰਕਾਰਾਂ ਨਾਲ ਸ਼ਸ਼ੋਭਤ ਦਿਖਾਈ ਦੇ ਰਹੀ ਹੈ। ਕਾਦਰਯਾਰ, ਕਿਸ਼ਨ ਸਿੰਘ ਆਰਫ, ਕਾਲੀ ਦਾਸ, ਬਾਲਕ ਰਾਮ, ਦੌਲਤ ਰਾਮ ਤੇ ਹੋਰ ਅਨੇਕਾਂ ਕਵੀਆਂ ਨੇ ਸੁੰਦਰ ੨ ਕਵਤਾ ਬਨਾਕੇ ਏਸ ਦਰਦ ਭਰੀ ਵਿਥਯਾ ਨੂੰ ਸੰਸਾਰ ਦੇ ਅੱਗੇ ਪੇਸ਼ ਕੀਤਾ, ਖਾਸ ਕਰ ਕਾਦਰਯਾਰ ਜੀ ਨੇ ਸਭ ਤੋਂ ਪਹਿਲਾਂ ਏਸ ਰਚਨਾਂ ਦਾ ਸੇਹਰਾ ਆਪਣੇ ਸੀਸ ਪਰ ਬੰਨ੍ਹਣ ਦਾ ਜੱਸ ਖੱਟਿਆ, ਅੱਜਤੱਕ ਉਨ੍ਹਾਂ ਦੀ ਕਵਿਤਾਦੇ ਉੱਚਕਾਵਯ-ਅਲੰਕਾਰ ਕਮਾਲ ਹੁਨਰ ਦੀ ਉੱਜਲਤਾ ਦੁਨੀਆਂ ਨੂੰ ਦਿਖਾ ਰਹੇ ਹਨ।

ਸੋ ਐਸੇ ਇਖਲਾਕ ਦੇ ਬਾਂਕੇ ਬੀਰ, ਪਵਿੱਤ੍ਰ ਆਤਮਾਂ, ਬਾਲ ਬ੍ਰਹਮਚਾਰੀ, ਜਤੇਂਦ੍ਰਯ ਪੂਰਨ ਭਗਤਜੀ ਦੀ ਹੱਡ ਬੀਤੀ ਇਕ ਨਵੇਂ ਢੰਗ ਨਾਲ ਵਾਰਤਕ ਟੁੱਟੇ ਫੱਟੇ ਅੱਖਰਾਂ ਵਿੱਚ ਲਿਖਣ ਦਾ ਚਾਉ ਅੱਜ ਮੇਰੇ ਦਿਲ ਵਿੱਚ ਭੀ ਉਪਜਿਆ ਹੈ, ਵਾਹਿਗੁਰੂ ਮੇਹਰ ਕਰੇ ਜੋ ਮੇਰੀ ਭੀ ਇਹ ਅੱਲ੍ਹੜਪੁਣੇ ਦੀ ਮੇਹਨਤ ਲੋਕਾਂ ਦੇ ਦਿਲਾਂ ਨੂੰ ਭਾ ਜਾਵੇ।

ਏਸ ਕਥਾ ਦੀ ਰਚਨਾਂ ਵਿੱਚ ਰਾਜਾ ਸਾਲਵਾਹਨ ਦੇ ਪ੍ਰਚੰਡ ਕ੍ਰੋਧ ਦਾ ਭੈੜਾ ਫਲ, ਪਾਪਣ ਲੂਣਾਂ ਦੇ ਨਖ਼ਰੇ ਦਾ ਦਰਦ ਭਰਿਆ ਦ੍ਰਿੱਸ਼ਯ, ਇੱਛਰਾਂ ਦਾ ਪੁੱਤ੍ਰ ਵਿਯੋਗ ਵਿੱਚ ਬਿਹਬਲ ਹੋਣਾਂ ਤੇ ਕਰੁਣਾਰਸ ਵਿੱਚ ਪਲਟਣਾਂ, ਸੁੰਦ੍ਰਾਂ ਦਾ ਆਪਾ ਵਾਰਨਾਂ ਆਦਿਕ ਸਾਰੇ ਸੁੰਦ੍ਰ ੨ ਝਾਕੇ ਬੜੀ ਮੇਹਨਤ ਤੇ ਫਬਨਤਾ ਨਾਲ ਫਬਾਏ ਗਏ ਹਨ, ਜਿਨ੍ਹਾਂ ਦਾ ਕਦਰ ਕਰਨਾ ਕੇਵਲ ਮਾਨਯੋਗ ਪਾਠਕਾਂ ਦੀ ਕ੍ਰਿਪਾ ਦ੍ਰਿਸ਼ਟੀ ਪਰ ਹੀ ਅਧਾਰ ਰਖਦਾ ਹੈ। ਪਾਠਕ ਗਨ ਜੇ ਕੋਈ ਏਸ ਛੋਟੇ ਜੇਹੇ ਪੁਸਤਕ ਵਿੱਚ ਊਨਤਾ ਦੇਖਣ ਤਾਂ ਕਰਤਾ ਨੂੰ "ਭੁਲਣ ਅੰਦਰ