ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੮


ਪੂਰਨ ਜਤੀ ਤੇ ਮਤ੍ਰੇਈ ਲੂਣਾ

ਦਾਨ ਕਰਨ ਵਿੱਚ ਢਿੱਲਾ ਡਿੱਠਾ ਤਾਂ ਪੂਰਨ ਅਧੀਨਗੀ ਨਾਲ ਅੱਖਾਂ ਤੋਂ ਗੜਿਆਂ ਜਿੱਡੇ ਹੰਝੂ ਕੇਰਦਾ ਹੋਯਾ ਬੋਲਿਆ ਹੇ ਨਾਥ ਜੀ! ਮੈਨੂੰ ਸਾਰੇ ਦੁਖ ਮਨਜ਼ੂਰ ਹਨ, ਮੈਨੂੰ ਇਸ ਮਾਰਗ ਵਿੱਚ ਕੋਈ ਦੁਖ ਪ੍ਰਤੀਤ ਨਹੀ ਹੁੰਦਾ, ਸਾਰੇ ਸੁਖ ਹੀ ਸੁਖ ਭਾਸਦੇ ਹਨ ਤੇ ਪੰਜ ਦੁਤਾਂ ਨੇ ਤਾਂ ਅੱਗੇ ਹੀ ਮੇਰੇ ਪਾਸੋ ਛੁਟਕਾਰਾ ਪਾਇਆ ਹੋਇਆ ਹੈ। ਸੋ ਮੈ ਜੋਗ ਦਾਨ ਲੀਤੇ ਬਿਨਾਂ ਨਹੀ ਰਹਿ ਸਕਦਾ। ਹੇ ਕ੍ਰਿਪਾ ਨਾਥ! ਜੇ ਮੈਨੂੰ ਆਪ ਨੇ ਕੰਚਨ ਦੇਹੀ ਦ। ਦਾਨ ਬਖਸ਼ਿਆ ਹੈ ਤਾੰ ਹੁਣ ਫੇਰ ਕਿਉ ਜਿਊਂਦੇਂ ਜੀ ਨਰਕ ਵੱਲ ਟੋਰਣ ਲੱਗੇ ਹੋ ਦਯਾ ਧਾਰੋ ਤੇ ਜੋਗੀ ਬਨਾਕੇ ਜੋਗ ਪਦ ਭੀ ਦਾਨ ਬਖਸ਼ੋ। ਜਦ ਸਿਦਕ ਦੀ ਅਡੋਲ ਤਸਵੀਰ ਪੂਰਨ ਦੇ ਦਿਲ ਅੰਦਰ ਗੁਰੂ ਗੋਰਖ ਨਾਥ ਨੇ ਪਾਈ ਤਾ ਬੋਲੇ, ਵਾਹ! ਵਾਹ! ਜਿਵੇ' ਬੇਟ ਰਜ਼ਾ ਭਗਵੰਤ ਦੀ,ਦੇਖਣਾਂ ਕਹੀ ਹਮਕੋ ਭੀ ਬਦਨਾਮ ਨਾਂ ਕਰਨਾਂ। ਪਰ ਪੂਰਨ ਜੀ ਨੇ ਸੀਸ ਨਿਵਾਕੇ ਕਿਹਾ-ਕਿ ਹੇ ਪਿਤਾ, ਦੀਨ ਦੁਨੀਆਂ ਵਿੱਚ ਮੁਕਤੀਦਾਨ ਕਰਨ ਵਾਲੇ ਪਿਤਾ,ਸੋਲਾਂ ਕਲਾਂ ਸੰਪੁਰਨ ਗਰੂ ਜੀ ਮੈਂ ਆਪਦੇ ਨਾਮ ਨੂੰ ਉੱਜਲ ਕਰਾਂਗਾ, ਆਪ ਨਚਿੰਤ ਹੋਕੇ ਦਯਾ ਧਾਰਕੇ ਮੇਰੇ ਸੰਕਲਪ ਨੂੰ ਪੂਰਨ ਕਰੋ।

ਗੁਰੂ ਗੋਰਖ ਨਾਥ ਦੇ ਹਥੋਂ' ਜੋਗ ਦਾਨ

ਦੀ ਬਖਸ਼ਸ਼ ਹੋਣੀ

੩੪.

ਹੁਣ ਗੁਰੂ ਗੋਰਖ ਨਾਥ ਨੇ ਭਗਵੇ ਰੰਗ ਦੀ ਪੁਸ਼ਾਕ ਪੁਵਾਕੇ ਇੱਕਲਟ ਕਤਰਕੇ ਕੰਨ ਪਾੜਕੇ ਕੁੰਡਲ ਚੁਕ ਪਾਏ ਤੇ ਆਪਣੀ ਮੰਡਲੀ ਦਾ ਪੂਰਨ ਨੂੰ ਸ੍ਰਦਾਰ ਥਾਪ ਦਿੱਤਾ ਤੇ ਇੱਕ