ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੯


ਇਖਲਾਕ ਦਾ ਰਤਨ

ਤੂੰਬੀ ਭੀ ਹੱਥ ਫੜ ਦਿੱਤੀ। ਪਾਠਕੋ! ਏਹ ਜੇ "ਛਿਨ ਮੈਂ ਰਾਉ ਰੰਕ ਕੋ ਕਰਹੀ ਰਾਉ ਰੰਕ ਕਰ ਡਾਰੇ। ਰੀਤੇ ਭਰੇ ਭਰੇ ਸਖ ਨਾਵੇ ਯਹ ਤਾਂਕੋ ਬਿਵਹਾਰੇ।" ਇੱਕ ਰਾਜ ਗੱਦੀ ਦਾ ਯੋਵਰਾਜ ਕਵਰ ਅੱਜ ਜੋਗ ਗੱਦੀ ਦ ਮਾਲਕ ਬਣ ਦੇਸ਼ ਰੱਟਨ ਕਰੇਗਾ। ਅੱਜ ਪੂਰਨ ਦੇ ਨਾਮ ਪਿਛੇ ਚੰਦ ਦੀ ਥਾਂ ਤਥਾ "ਯੁਵਰਾਜ"! ਦੀ ਥਾਂ "ਭਗਤ! ਪਦ ਸੁਸ਼ੋਭਤ ਹੋਵੇਗਾ? ਹੁਣ ਗੁਰੂ ਗੋਰਖ ਨਾਥ ਜੀ ਨੇ ਨੰ ਪੂਰਨ ਦੀ ਕੰਡ ਪਰ ਥਾਪੜਾ ਦਿੱਤਾ ਤੇ ਕਿਹਾ ਬੇਟਾ। ਅੱਜ ਤੋਂ ਹਰੇਕ ਇਸਤ੍ਰੀ ਨੂੰ ਭੈਣ ਤੇ ਮਾਤਾ ਸਮਾਨ ਸਮਝਨਾਂ, ਮੰਦੀ ਵਾਸ਼ਨਾ ਨਹੀ" ਕਰਨਾਂ, ਕਿਸੇ ਦਾ ਬੁਰਾ ਨਹੀ ਚਿਤਵਨਾਂ ਅਤੇ ਅਤੀਤ ਵਿਚਰਨਾ ਹੈ। ਇਸਦੇਂ ਉਲਟ ਚੱਲ ਸਾਡੇ ਪੰਥ ਨੂੰ ਬਦਨਾਮ ਨਹੀ" ਕਰਨਾ, ਏਹੋਂ ਸਾਡੀ ਉੱਚ ਸਿੱਖਯਾ ਹੈ। ਹੁਣ ਪੂਰਨ ਜੀ ਨੇ ਨਮਸਕਾਰ ਕਰ ਸੀਸ ਨਿਵਾ ਹੱਥ ਜੋੜ ਕੇ ਗੁਰੂ ਗੋਰਖ ਨਾਥ ਜੀ ਨੁੰ ਇਉ' ਅਰਜ਼ ਕੀਤੀ:-ਹੇ ਮੈਨੂੰ ਜੀਵਨਦਾਨ ਦੇ ਦਾਤੇ! ਜੇ ਮੈਨੂੰ ਵਿਸ਼ੇ ਵਾਸ਼ਨਾ ਦੇ ਵੱਸ ਹੋ ਕਿਸੇ ਮੰਦ ਦ੍ਰਿਸ਼ਟੀ ਦੀ ਲਾਲਸਾ ਹੁੰਦੀ ਤਾਂ ਮੈਂ ਘਰ ਬੈਠ। ਐਸੀਆਂ ਸੈਕੜੇ ਬਲਾਈ ਚਮੇੜ ਸਕਦਾ ਸੀ। ਮੈਨੂੰ ਪੂਰਨ ਵੈਰਾਗ ਹੋ ਚੁਕਾ ਹੈ, ਮੈਨੂੰ ਸੰਸਾਰ ਕੂੜਾ ਭਾਸਦਾ ਹੈ ਠੇਡਾ ਖਾਕੇ ਹੁਸ਼ਿਆਰ ਹੋ ਹੋ ਚੁਕਾ ਹਾਂ, ਸੈਂ ਆਪਦੇ ਪੰਥ ਨੂੰ ਮੁਕਤੀ ਦਾ ਸਾਧਨ ਸਮਝਕੇ ਇਸ ਵਿੱਚ ਪੈਰ ਰਖਿਆ ਹੈ। ਜੋ ਤੁਸੀ ਨਾਮ ਮਾਤ੍ਰ ਭੀ ਏਸ ਗੱਲ ਦਾ ਸੰਸਾ ਨਾ ਕਰੋ ਕਿ ਮੈ ਤੁਹਾਡੇ ਪੰਥ ਨੂੰ ਕਿਸੇ ਤਰਾਂ ਭੀ ਕਲੰਕਤ ਕਰਾਂਗਾ? ਹੁਣ ਪੂਰਨ "ਚੰਦ" ਤੋ "ਭਗਤ" ਬਣਕੇ ਰਾਣੀ ਸੁੰਦਰਾਂ ਦੇ ਦਰ ਖੈਰ ਲਈ ਝੋਲੀ ਅੱਡਕੇ "ਅੋਲਖ, ਅੋਲਖ" ਕਰਨ ਲਈ ਤਿਆਰੀ ਕਰਣ ਲਗਾ?