ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੦


ਪੂਰਨ ਜਤੀ ਤੇ ਮਤ੍ਰੇਈ ਲੂਣਾ

ਰਾਣੀ ਸੁਦਰਾਂ

੩੫.

ਰਾਣੀ `ਸੁੰਦਰਾਂ ਆਪਣੇ ਪੂਰੇ -ਜੋਬਨ ਵਿੱਚ ਮੱਤੀ ਆਪਣੇ ਮਹਲ ਦੇ ਅੰਦਰ ਇੱਕ ਬਹੁਤ ਸੁੰਦਰ ਪਲੰਘ ਤੇ ਲੇਟ ਰਹੀ ਹੈ। ਪਾਸ ਦਿੱਕ ਖਾਸ ਗੋੱਲੀ ਬੈਠੀ ਪੱਖਾ ਕਰ ਰਹੀ ਹੈ ਅਰ ਇੱਕ ਪੈਰ ਘੁਟ ਰਹੀ ਹੈ। ਏਸੇ ਤਰਾਂ ਆਪਣੇ ਆਪ ਵਿੱਚ ਹੱਦੋਂ ਵੱਧ ਸੁੰਦਰਤਾ ਦਾ ਮਾਨ ਉਸਦੇ ਦਿਲ ਵਿੱਚ ਭਰ ਜੋਬਨ ਵਿੱਚ ਠਾਠਾਂ ਮਾਰ ਰਿਹਾ ਸੀ ਕਿ ਏਸ ਸੁੰਦਰਤਾ ਦੀ ਹੰਕਾਰਨ ਨੇ ਅਚਾਨਕ ਕਿਸੇ ਯੋਗੀ ਦੀ ਸੱਦ ਸਣਾਈ ਦਿੱਤੀ ਜੋਗੀ ਨੇ "ਔਲਖ, ਔਲਖ"! ਦੀ ਆਵਾਜ਼ ਦਿੱਤੀ। ਰੂਪ ਮੱਤੀ ਰਾਣੀ ਸੁੰਦਰਾਂ ਨੇ ਕੋਈ ਹੀਜੜਾ! ਫਕੀਰ ਜਾਣਕੇ ਪਾਸ ਬੈਠੀ ਗੋੱਲੀ ਨੂੰ ਕਿਹਾ ਕਿ ਜਾਹ ਨੀ ਜੋਗੀ ਨੂੰ ਖੈਰ ਪਾ ਆ, ਜੋਗੀ ਨੇ ਕੇਡਾ ਰੌਲਾ ਪਾਇਆ ਹੈ, ਤਾਹੀਓ" ਖਬਰ ਜਦ ਗੋੱਲੀ ਨੇ ਬਾਹਰ ਫਕੀਰ ਨੂੰ ਖੈਰ ਪਾਉਣ ਲਈ ਪੈਰ ਵਧਾਯਾ ਤਾਂ ਅੱਗੋ ਉਸ ਜੋਰ ਨੇ ਇਉ" ਕਿਹਾ ਕਿ ਐ ਬਾਂਦੀ ਹਮ ਰਾਣੀ ਸੁੰਦਰਾਂ ਸੇ ਖੈਰ ਲੇਨੇਂ ਆਏ ਹੈ" ਤੇਰੇ ਸੋ ਨਹੀਂ, ਤੂੰ ਉਸਨੂੰ ਜਾਕੇ ਕਹਿ ਦੇਹ ਕਿ ਜੋਗੀ ਕਹਿੰਦਾ ਹੈ ਕਿ ਮੈ ਤੈਥੋਂ ਖੈਰ ਨਹੀ" ਲੈਣੀ, ਰਾਣੀ ਦੇ ਹੱਥੋਂ ਲੈਣੀ ਹੈ।

ਗੋਲੀ ਅਜੇ ਦਲੀਜ਼ ਤੋ ਬਾਹਰ ਨਹੀ' ਟੱਪੀ ਸੀ ਕਿ ਉਸਦੇ ਕੰਨੀ ਇਹ ਸਲੋਕ ਪੈ ਗਿਆ ਜੋ ਸੁਣਦੇ ਸਾਰ ਪੂਰਨ ਦੀ ਜਵਾਨੀ ਹੁਸਨ ਤੇ ਰੂਪ ਵਿੱਚ ਮਸਤ ਹੋਈ ਹੋਈ ਮੁੜਦੀ ਪੈਰੀ ਰਾਣੀ ਸੁੰਦਰਾਂਂ ਪਾਸ ਮੜਕੇ ਚਲੀ ਗਈ ਤੇ ਜਾਕੇ ਕਹਿਣ ਲੱਗੀ ਕਿ ਹੈ ਰਾਜ ਰਾਜੇਸ਼੍ਵਰੀ! ਆਪ ਉਤੀ