ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੧

ਇਖਲਾਕ ਦਾ ਰਤਨ

ਕੁਲ ਦੇ ਜੰਮੇ ਜਾਏ ਤੇ ਰਾਜ ਭਾਗ ਵਾਲੇ ਪ੍ਰਤਾਪੀ ਜੀਵ ਹੋ, ਪਰ ਰੱਬੀ ਕੁਦਰਤਾਂ ਅਨੰਤ ਹਨ, ਜਿਨ੍ਹਾਂ ਦੇ ਅੱਤ ਪਾਉਂਣਾ ਬੰਦੇ ਦੀ ਤਾਕਤ ਤੋਂ ਬਾਹਰ ਹੈ, ਸੋ ਆਪ ਦੀ ਸੁੰਦ੍ਰਤਾ ਦਾ ਮਾਨ ਤੋੜਨ ਲਈ ਆਪ ਦੇ ਦਵਾਰੇ। ਇਕ ਅਸਚਰਜ ਮੂਰਤੀ ਰੱਬ ਨੇ ਅਪਨ ਹੱਥੀਂ ਘੜਕੇ ਭੇਜੀ ਹੈ ਹੈ, ਜਿਸਦਾ ਦਰਸ਼ਨ ਪਉੱਦੇ ਸਾਰ ਹੀ ਬਹੁਤ ਸਾਰਾ ਮੈਨੂੰ ਇਨਾਮ ਦੇ ਦੇਵਗੇ, ਉਹ ਜੋਗੀ ਰਾਜ ਜਿਸਨੂੰ ਤੁਸਾਂ ਇਕ ਆਮ ਫਕੀਰ ਜਾਣਕੇ ਮੈਨੂੰ ਖੈਰ ਪਾਉਣ ਵਾਸਤੇ ਭੇਜਿਆ ਸੀ ਉਹ ਤਾਂ ਅਰਸ਼ਾਂ ਤੋਂ ਆਯਾ ਪ੍ਰਤੀਤ ਹੁੰਦਾ ਹੈ, ਤੇ ਕਿਸੇ ਪੂਰੇ ਸੰਤ ਦਾ ਚੇਲਾ ਦਿਸਦਾ ਹੈ, ਉਸਦਾ ਮੱਥਾ ਚੌੜਾ ਨੂਰਾਨੀ ਤੇ ਅੱਤ ਦਰਜੇ ਦਾ ਸੁੰਦਰ ਹੈ, ਉਸਦੇ ਹੋਠ ਕੌਮਲ ਤੇ ਗੁਲਾਬ ਦੇ ਫੁੱਲ ਦੀ ਨਿਆਈ ਲਾਲ ਭਾਹ ਮਾਰਦੇ ਹਨ, ਤਿਨ੍ਹਾਂ ਪੁਰ ਉਸਦਾ ਮੁਸਕ੍ਰਾਕੇ ਬੋਲਣਾ ਹੋਰ ਭੀ ਗ਼ਜ਼ਬ ਕਰਦਾ ਹੈ, ਹੇ ਮਹਾਰਾਣੀ ਜੀ! ਆਪ ਨੇ ਭੀ ਰਾਜ ਘਰਾਣੇ ਵਿੱਚ ਜਨਮ ਧਾਰਨ ਕਰਕੇ ਵੱਧ ਤੇ ਵਧ ਹੁਸਨਵੰਦਾਂ ਦੇ ਦਰਸ਼ਨ ਪਾਏ ਹੋਣਗੇ ਪਰ ਏਸ ਜੋਗੀ ਦਾ ਢਾਂਦਾ, ਕਿਸੇ ਖਾਸ ਸੱਂਚੇ ਵਿੱਚ ਢਲਿਆ ਹੋਯਾ ਜਾਪਦਾ ਹੈ। ਮਾਨੋਂ ਕੋਈ ਰਿਧੀਆਂ ਸਿਧੀਆਂ ਦਾ ਅਵਤਾਰ ਹੈ, ਉਹ ਮੇਰੇ ਹੱਥੋਂ ਖੈਰ ਨਹੀਂ ਲੈਂਦਾ ਤੇ ਕਹਿੰਦਾ ਹੈ ਕਿ ਅਸਾਂ ਰਾਣੀ ਸੁੰਦਰਾਂ ਪਾਸੋਂ ਖੈਰ ਲੈਣਾਂ ਹੈ, ਤੂੰ ਉਸਨੂੰ ਭੇਜ, ਸੌ ਸ੍ਰੀ ਮਹਾਰਣੀ ਜੀ! ਉਹ ਆਪ ਜੀ ਦੇ ਹੱਥੋਂ ਭਿੱਖਯਾ ਲੈਣ ਵਾਸਤੇ ਆਪ ਜੀ ਦਾ ਬਾਹਰ ਰਾਹ ਉਡੀਕ ਰਿਹਾ।

ਹੁਣ ਰਾਜ ਦੀ ਮਾਲਕ ਰਾਜ ਰਾਣੀ ਨੂੰ ਗੁੱਸਾ ਚਮਕਿਆ ਤੋਂ ਪਲੰਘ ਤੋ ਉੱਠਕੇ ਤਾਕੀ ਥਾਣੀ ਪੂਰਨ ਭਗਤ ਦੇ ਜਾਂ ਦਰਸ਼ਨ ਪਾਏ ਤਾਂ ਦਿਲ ਵਿੱਚੋ' ਆਪਣੀ ਸੁੰਦ੍ਰਤਾ ਦਾ ਹੰਕਾਰ ਕਾਫ਼ੂਰ ਹੋਗਿਆ ਤੇ ਉਸਹੌਕਾਰ ਦੀ ਬਜਾਇ 'ਇਸ਼ਕ'