ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੨

ਪੂਰਨ ਜਤੀ ਤੇ ਮਤ੍ਰੇਈ ਲੂਣਾ

ਨੇ ਆ ਡੇਰੇ ਲਾਏ। ਹੈਂ ਇਹ ਕੀ ਹ ਗਿਆ? ਰਾਣੀ ਸੁੰਦਰਾਂ ਵਿਲਾਸਨੀ ਹੋ ਗਈ? ਸੱਚ ਮੁੱਚ ਰਾਣੀ ਸੁੰਦਰਾਂ ਦੀ ਮੱਤ ਤੇ ਪਰਦਾ ਪੈਗਿਆ, ਸੱਚ ਮੁੱਚ ਰਾਣੀ ਸੰਦਰਾਂ ਅਪਨੇ "ਸਤਿਧਰਮ" ਦੀ ਵਾਗ ਡੋਰ ਛੱਡ ਬੈਠੀ। ਹੁਣ ਗੋਲੀ ਨੂੰ ਰਾਣੀ ਨੇ ਹੁਕਮ ਕੀਤਾ ਕਿ ਇਸ ਜੋਗੜੇ ਨੂੰ ਅੰਦਰ ਸੱਦ ਲਿਆ, ਮੇਰਾ ਮਨ ਮੁੱਠਿਆ ਗਿਆ ਹੈ, ਮੈਂ ਏਸ ਮਦ ਮਤਵਾਲੇ ਦੇ ਨੈਣਾਂ ਤੋਂ ਵਾਰਨੇ ਤੇ ਘੋਲ ਘੱਤੀ ਹਾਂ। ਗੋੱਲੀ ਉਪਰੋਂ ਹੁਕਮ ਲੈਕੇ ਥੱਲੇ ਆਈ ਤੇ ਪੂਰਨ ਭਗਤ ਅੱਗੇ ਹੱਥ ਜੋੜਕੇ ਕਿਹਾ ਕਿ ਮੇਰੀ ਮਾਲਕਯਾਣੀ ਆਪ ਦੇ ਚਰਨ ਪਰਸਨਾਂ ਚਾਹੁੰਦੀ ਹੈ, ਆਪ ਮੇਹਰ ਕਰੋ ਤੇ ਮਹਿਲਾਂ ਨੂੰ ਪਵਿੱਤ੍ਰ ਕਰੋ। ਪੂਰਨ ਜੀ ਨੇ ਕਿਹਾ ਕਿ ਹੇ ਬਾਂਦੀ! ਰੱਬ ਰਾਜ ਭਾਗ ਦੁਣਾਂ ਤੇ ਸਵਾਯਾ ਕਰੇ, ਜੁਗ ਜੁਗ ਵਧੋ ਫੁਲੋ, ਸਾਡਾ ਜੋਗੀਆਂ ਦਾ ਮਹਿਲਾਂ ਨਾਲ ਤੇ ਰਾਣੀਆਂ ਨਾਲ ਕੀ ਪ੍ਰਯੋਜਨ? ਅਸੀ ਅਤੀਤ ਸਾਧੂ ਹਾਂ, ਜੇ ਸਾਨੂ ਭਿੱਖਯਾ ਦੇਣੀ ਹੈ ਤਾਂ ਰਾਣੀ ਐਥੇ ਆਕੇ ਦੇ ਜਾਵੇ ਨਹੀਂ ਤਾਂ ਅਸੀ ਹੇਰ ਦੁਆਰਾ ਜਾ ਮੰਗਦੇ ਹਾਂ।

ਗੋੱਲੀ ਨੇ ਇਤਨਾਂ ਉੱਤਰ ਸੁਣ ਪਿਛਲੀ ਪੈਰੀਂ/ਪਰਤਕੈ ਰਾਣੀ ਸੁੰਦਰਾਂ ਨੂੰ ਜਾ ਕਿਹਾ ਕਿ ਉਹ ਉੱਪਰ ਨਹੀਂ ਆਉਦੇ ਤੇ ਆਖਦੇ ਹਨ ਕਿ ਅਸੀਂ ਅਤੀਤ ਸਾਧੂ ਹਾਂ, ਸਾਨੂੰ ਮਹਿਲ ਵਿੱਚ ਰਾਣੀਆਂ ਕੌਲ ਜਾਣਾਂ ਨਹੀ" ਸੋਭਦਾ।

ਰਾਣੀ ਸੁੰਦਰਾਂ ਦਾ ਪੂਰਨ ਭਗਤ ਨੂੰ ਆਕੇ

ਭਿੱਛਯਾ ਪਾਉਣਾ


੩੬.

ਹੁਣ ਰਾਣੀ ਸੁੰਦਰਾਂ ਨੇ ਇਕ ਬੜਾ ਹੀ ਸੁਦਰ ਥਾਲ