ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੩

ਇਖਲਾਕ ਦਾ ਰਤਨ

ਲੈਕੇ ਮੋਤੀਆਂ ਨਾਲ ਭਰਿਆ ਤੇ ਥੱਲੇ ਉਤਰਕੇ ਖੁਦ ਜੋਗੀ ਨੂੰ ਖੈਰ ਪਉਣ ਅੱਗੇ ਵਧੀ। ਆਹ! ਸਾਹਮਣੇ ਰਾਣੀ ਸੁੰਦਰਾਂ ਬਿਨਾਂ ਪੜਦਾ ਕੀਤੇ ਦੇ ਪੂਰਨ ਜੀ ਦੇ ਚਰਨਾਂ ਪੁਰ ਸੀਸ ਧਰਕੇ ਹੱਥ ਜੋੜ ਮੋਤੀਆਂ ਦਾ ਭਰਿਆ ਹੋਯਾ ਥਾਲ ਖੈਰ ਪਾਉਣ ਲਈ ਲੈਕੇ ਖੜੋਤੀ ਹੈ, ਕੌਲ ਉਹੋ ਪਹਿਲੀ ਅਨੰਤੀ ਗੋੱਲੀ ਰਾਣੀ ਸੁੰਦਰਾਂ ਦੇ ਕਿਸੇ ਹੁਕਮ ਦੀ ਉਡੀਕਵੰਦ ਮੂੰਹ ਤੱਕ ਰਹੀ ਹੈ। ਰਾਣੀ ਸੁੰਦਰਾਂ ਪੂਰਨ ਜੀ ਦੀ ਰੱਬੀ ਮੂਰਤੀ ਪਰ ਨੂਰ ਦ ਐਡਾ ਵੱਡਾ ਪ੍ਰਕਾਸ਼ ਦੇਖ ਮੂਰਛਾ ਆ ਗਈ ਵਾਂਗ ਮਾਨੋਂ ਮੂਰਛਤ ਹੋ ਗਈ ਹੈ, ਉਹ "ਇਸ਼ਕ" ਦੀ ਤੇਜ਼ ਸ਼ਾਨ ਪਰ ਸੁੰਦਰਤਾ ਦੇ ਬੇਨਜ਼ੀਰ ਹਥਿਆਰ ਨੂੰ ਲਗਦਾ ਦੇਖ ਸਹਾਰਾ ਨਹੀ ਕਰ ਸਕੀ,ਤੇ ਆਪਣੇਮਹਿਲਾਂ ਅੰਦਰ ਪੂਰਨ ਜੀ ਨੂੰ ਆਪਣੀਆਂ ਚਿਕੜੀਆਂ ਚੋਪੜੀਆਂ ਗੱਲਾਂ ਤਥਾ ਤਰਲਿਆਂ ਮਿਨਤਾਂ ਨਾਲ ਗੱਲ ਕੀ ਹਰ ਤਰਾਂ ਲੈ ਜਾਣਾ ਚਾਹੁੰਦੀ ਹੈ, ਤੇ ਆਪਣੇ ਮਨ ਦੀ ਨੀਚ ਵਾਸ਼ਨਾਂ ਨੂੰ ਉਸਦੇ ਜਤ ਸਤ ਨੂੰ ਤੋੜਕੇ ਸਿੱਧ ਕਰਨਾ ਚਾਹੈਦੀ ਹੈ।

ਪਰ ਵਾਹ ਜਤ ਸਤ ਦੇ ਸਤਾਰੇ ਪੂਰਨਾਂ ਸ਼ਾਬਾਸ਼ ਹੈ। ਬਈ ਤੇਰੀ ਉਚ ਦਰਜੇ ਦੀ ਲਾਸਾਨੀ ਜਿੱਤ ਦੇ,ਤੂੰ ਆਪਣੇਂ ਸੱਚੇ ਧਰਮ ਨੂੰ ਰੰਚਕ ਮਾਤਰ ਦਾਗ ਨਹੀਂ ਲਗਣ ਦਿੱਤਾ। ਏਹੋ ਕਾਰਨ ਹੈ ਕਿ ਹੁਣ ਫੇਰ ਤੇਰੇ ਹੱਥੋਂ ਅਸੀ ਦੂਸਰੀ ਇਖ-` ਲਕੀ ਜਿੱਤ ਪੁਰ ਵਾਰਨੇ ਹੁੰਦੇ ਜਾ ਰਹੇ ਹਾਂ, ਤੇਰੀ ਜਨਮ ਕੁੰਡਲੀ ਬਨਾਉਣ ਵਾਲੇ ਪ੍ਰੋਹਤ ਦਾ ਕਲਮ ਸੁਭਾਗ ਤੇਰਾਂ ਨਅ ਚੁਣਕੇ ਰੱਖਣ ਵਾਲਾ ਪੰਡਤ ਸੁਭਾਗ ਸੱਚ ਮੁੱਚ ਓਹਨਾਂ ਤੇਰਾ ਨਾਮ ਏਸੇ ਵਾਸਤੇ ਪੂਰਨ ਰੱਖਿਆ ਸੀ ਤਾਂ ਜੋ ਤੂੰ ਆਪਣੀ ਜਿੰਦਗੀ ਵਿੱਚ ਘਟੋ ਘੱਟ ਇਨਸਾਨੀ ਇਖਲਾਕ ਕਮਾਲ