ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੪

ਪੂਰਨ ਜਤੀ ਤੇ ਮਤ੍ਰੇਈ ਲੂਣਾ

ਦਾ ਨਜ਼ਰਾ ਏਸ ਨਾ ਸਮਾਨ ਜਗਤ ਵਾਸਤੇ ਛੱਡਕੇ ਪ੍ਰਲੋਕ ਸਿਧਾਰੇਂ। ਰਾਣੀ ਸੁੰਦਰਾਂ ਦੇ ਤਰਲੇ ਤੇ ਪ੍ਰੇਰਨਾ ਕੁਝ ਵੀ ਅਸਰ ਨਹੀਂ ਕਰ ਸੱਕੇ, ਤੇ ਪੂਰਨ ਉਪਰ ਮਹੱਲ ਵਿਚ ਪੈਰ ਪਾਉਣ ਤੋਂ ਸਿਰ ਫੇਰਦਾ ਹੋਇਆ ਕਹਿੰਦਾ ਹੈ ਕਿ ਅਸੀ ਭੀਖ ਲੈਣੀ ਹੈ, ਅਸੀਂ ਤੇਰੇ ਜੋਬਨ ਦੀ ਸੌਦਾਗਰੀ ਨਹੀਂ ਕਰਨੀ, ਸੋ ਸਾਨੂੰ ਜਿਸ ਫਾਹੀ ਵਿਚੋ ਨਿਕਲ ਚੁਕੇ ਹਾਂ ਨਾ ਫਸਾਂ ਤੇ ਜੋ ਕੁਝ ਦੇਣਾ ਹਈ ਸਾਨੂੰ ਐਥੇ ਲਿਆਕੇ ਦੇ ਜਾ, ਤਾਂ ਜੋ ਅਸੀ ਤੇਰੇ ਦਾਨ ਦੇ ਜੱਸ ਗਾਇਨ ਕਰਦੇ ਹੋਏ ਆਪਣੇ ਗੁਰੂ ਦੇ ਡੇਰੇ ਪਧਾਰੀਏ, ਏਹ ਮਹਿਲ ਰਾਜਿਆਂ ਨੂੰ ਸੁਹਾਵਣੇ ਤੇ ਸੁਹੰਡਣੇ ਹੋਣ। ਸਾਡਾ ਗੁਰੂ ਅਤੀਤ ਫਕੀਰ ਹੈ, ਅਸੀ ਅਤੀਤ ਹਾਂ, ਝਬਦੇ ਖੈਰ ਪਾਓ ਜੋ ਅਸੀ ਟਰੀਏ। ਬਹੁਤਾ ਝਗੜਾ ਕਰਨਾ ਚੰਗਾ ਨਾ ਜਾਣ ਤੇ ਸਾਧ ਮੰਤ ਦੇ ਸਰਾਪ ਤੋਂ ਭੈ ਵਾਨ ਹੋ ਰਾਣੀ ਸੁੰਦਰਾਂ ਥਾਲ ਜੋਗੀਦੀ ਤੂੰਬੀ ਵਿਚ ਪਲਟਕੇ ਅੰਤ ਮੱਥਾਟੇਕ ਹੀ ਦਿੱਤਾ ਤੇ ਅਪਣੀਆਂ ਸਾਰੀਆਂ ਖਾਹਸ਼ਾਂ ਨੂੰ ਵਿਚ ਵਿਚਾਲੇ ਲਟਕਦਾ ਲਈ ਕੋਠੇ ਓੱਪਰ ਚਲੀ ਗਈ ਤੇ ਏਧਰ ਸਾਡੇ ਪੂਰਨ ਭੁਗਤ ਜੀ ਭੀ ਮੋਤੀਆਂ, ਜਵਾਹਰਾਤਾਂ, ਪੰਨਿਆਂ ਤੇ ਹੀਰਿਆਂ ਦਾ ਦਾਨ ਲੈ ਚਲਦੇ ਹੋਏ। ਹੁਣ ਰਾਣੀ ਸੁੰਦਰਾਂ ਨੂੰ ਇਕ ਖਿਆਲ ਆਉਂਦਾ ਹੈ ਇਕ ਜਾਂਦਾ ਹੈ, ਕਦੀ ਆਸ ਦਾ ਡੇਰਾ ਆ ਲਗਦਾ ਹੈ ਕਦੀ ਨਿਰਾਸਤਾ ਦਾ ਅੰਤ ਦੋਹਾਂ ਦੀ ਮੁਠ ਭੇੜ ਹੋ ਗਈ, ਦੋਵੇਂ ਇੱਕ ਸਮਾਨ ਹਨ, ਬਲ ਦੋਹਾਂ ਦਾ, ਇਕੋ ਜਿੰਨਾ ਹੈ, ਨ ਉਹ ਢਹਿੰਦੀ ਨਾ ਉਹ, ਹੁਣ ਜਿੱਤੇ ਕੋਣ ਤੇ ਹਰੇ ਕੌਣ।

ਚੰਦਰੀ ਨਿਰਾਸਤਾ ਨੂੰ ਅੰਤ ਹੇਠੀ ਵੇਖਣੀ ਹੀ ਪਈ ਤੇ ਆਸ ਦਾਪਾਸਾ ਭਾਰਾ ਹੋ ਗਿਆ,ਹੁਣ ਕੀਹ ਸੀ, ਰਾਣੀ ਸੁੰਦਰਾਂ