ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਫ ਆਇ ਜੋਗੀ ਸਭੇ ਵੇਖਣੇ ਨੂੰ ਚਾਰੋ ਤਰਫ ਚੌਫੇਰਿਓ ਘਤਿ ਘੇਰਾ। ਰਾਣੀ ਸੁੰਦਰਾਂ ਮੁਖ ਤੋਂ ਲਾਹਿ ਪੜਦਾ ਸਭਨਾ ਵਲ ਦਿਦਾਰ ਦਾ ਦੇ ਫੇਰਾ। ਪੂਰਨ ਭਗਤਿ ਤੇ ਗੋਰਖੁ ਰਹੇ ਸਾਬਤ ਹੋਰੁ ਡੋਲ ਖਲੋਤਾ ਈ ਸਭ ਡੇਰਾ। ਕਾਦਰਯਾਰ ਗੁਰੂ ਤਰਸਵਾਨ ਹੋਇਆ ਮੂਹੋ ਮੰਗ ਰਾਣੀ ਜੋ ਕਿਛੁ ਜੀਓ