ਪੰਨਾ:ਪੂਰਨ ਭਗਤ ਕਾਦਰਯਾਰ.djvu/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਜੋਰ ਦੇ ਨਾਲਿ ਰਾਜਾ ਅੰਦ੍ਰ ਲੰਘ ਕੇ ਰੰਗ ਮਹਲ ਜਾਏ।। ਹਥੁ ਬੰਨ ਕੇ ਪੂਰਨ ਜਾਇ ਖਲਾ ਮਥਾ ਟੇਕਿ ਨਾਹੂੰ ਮੇਰੀਏ ਧਰਮ ਮਾਏ।। ਅਗੋ ਦਿਤਾ ਨਾ ਉਸ ਜਬਾਬ ਮੂਲੇ ਸਗੋ ਦੇਖ ਰਾਣੀ ਮਥੇ ਵਟ ਪਾਏ।। ਕਾਦ੍ਰਯਾਰ ਖਲੋਇ ਕੇ ਦੇਖੁ ਅਖੀ ਅਗੇ ਕਰੇ ਚਲਿਤ੍ਰ ਮਤ੍ਰੇਈ ਮਾਏ।।੧੬।।