ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਈ॥੧੪॥ ਜੁਆਦ ਜਰੂਰ ਜੇ ਦੁਨੀਆ ਦੀ ਹੋਦੀ ਮੈਨੂੰ ਕਿਉਂ ਆਪਣਾ ਆਪ ਕੁਹਾਵਦਾ ਮੈ। ਤਦੋ ਲੂਣਾ ਦਾ ਕਹਿਆ ਮੈ ਮੰਨ ਲੈਂਦਾ ਖੂਹੇ ਪੈ ਕਿਉ ਦਸਤੁ ਵਢਾਵਦਾ ਮੈ। ਹੁਣ ਘਲ ਰਹੇ ਤੁਸੀ ਫੇਰ ਮੈਨੂੰ ਖੋਟ ਹੋਦਾ ਤਾ ਵਤਨ ਟੁਰ ਜਾਂਵਦਾ ਮੈ। ਕਾਦਰਯਾਰ ਜੇ ਦੁਨੀਆ ਦੀ ਲੋੜ ਹੋਦੀ