ਪੰਨਾ:ਪੂਰਬੀ ਪੰਜਾਬ ਰਿਆਸਤੀ ਯੂਨੀਅਨ ਦਾ ਬਜਟ ਭਾਸ਼ਣ 1951-52.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੪. ਚਣਾ--ਪਰਾਤ ਦੀ ਕਾਨੂੰਨ ਘੜਨੀ ਸਭਾ ਲਈ ਆਮ ਚੋਣਾਂ ਦਸੰਬਰ ੧੯੫੧ ਤੇ ਮੁਲਤਵੀ ਹੋ ਗਈਆਂ ਹਨ ਅਤੇ ਪਰਾਂਤ ਦੀ ਕਾਨੂੰਨ ਘੜਨੀ ਸਭ ਦੀ ਇਕਤਰਤਾ ੧੯੫੨ ਦੇ ਸਾਲ ਦੇ ਅਰੰਭ ਵਿਚ ਹੋਣ ਦੀ ਆਸ ਹੈ। ਕਨੂੰਨ ਘੜਨੀ ਸਭਾ ਦੇ ਇਜਲਾਸਾਂ ਦੇ ਖਰਚਾਂ ਦੇ ਪੂਰਾ ਕਰਨ ਲਈ ੧੬੫੧-੫੨ ਦੇ ਬਜਟ ਵਿਚ ੧,੩੫,000 ਰੁਪਏ ਦੀ ਰਕਮ ਨਿਸ਼ਚਿਤ ਕੀਤੀ ਗਈ ਹੈ। ੫ ਘਰੀਆਂ ਥਾਂਵਾਂਪਰਾਂਤ ਤੇ ਰਾਜ ( ਆਂ ਥਾਵਾਂ ਦੀ ਲੀਨਤਾ) ਹੁਕਮ ੧੯੫੦ ਦੇ ਅਨੁਸਾਰ ਪਟਿਆਲਾ ਯੂਨੀਅਨ ਨੇ ਰਾਜਸਥਾਨ ਨੂੰ ਇਕ ਪਿੰਡ ਦਿਤਾ ਅਤੇ ਹਿਮਾਚਲ ਪਰਦੇਸ ਨਾਲ ਕੁਝ ਇਲਾਕੇ ਦਾ ਵਟਾਂਦਰਾ ਕੀਤਾ ਪਰ ਇਲਾਕਈ ਅਦਲਾ ਬਦਲੀ ਦਾ ਵੱਡਾ ਕੰਮ ਯੂਨੀਅਨ ਤੇ ਪੰਜਾਬ ਵਿਚ ਕਾਰ ਕੀਤਾ ਗਿਆਂ । ਪਟਿਆਲਾ ਯੂਨੀਅਨ ਦੇ ੨੯੦ ਪਿੰਡ ਜਿਨਾਂ ਦਾ ਰਕਬਾ ਲਗਭਗ ਦੋ ਲਖ ਏਕੜ ਹੈ ਤੇ ਮਾਮਲਾ ਜ਼ਮੀਨ ੩,੬੫,੧੫੧ ਰੁਪਏ ਅਤੇ ਵਲੋਂ ੧,੧੭,੮੨੯ ਹੈ ਪੰਜਾਬ ਵਿਚ ਚਲੇ ਗਏ । ਇਸ ਵਿਚ ਕਲਸੀਆ ਰਿਆਸਤ ਦਾ ਕੋਈ ਤਿੰਨ-ਚੁਥਾਈ ਹਿੱਸਾ ਨਾਭਾ ਰਿਆਸਤ ਦੀ ਸਾਰੀ ਸਬ ਤਹਿਸੀਲ ਬਾਬਲ, ਕਪੂਰਥਲਾ ਰਿਆਸਤ ਦੀ ਸਬ ਤਹਿਸੀਲ ਭੰਗਾ, ਅਤੇ ਰਿਆਸਤ ਪਟਿਆਲਾ ਦੀ ਤਹਿਸੀਲ ਸਰਹੰਦ ਦੇ ੬੩ ਪਿੰਡ ਸ਼ਾਮਲ ਸਨ । ਜੋ ਇਲਾਕੇ ਪਟਿਆਲਾ ਯੂਨੀਅਨ ਨੂੰ ਹੋਰਨਾਂ ਪਰਾਂਤਾਂ ਤੋਂ ਵਟਾਂਦਰੇ ਵਿਚ ਮਿਲੇ ਹਨ, ਉਨ੍ਹਾਂ ਦਾ ਰਕਬਾ ਲਗਭਗ ੧,੫੩,000 ਏਕੜ ਹੈ । ਇਸ ਵਿਚ ੧੦੪ ਪਿੰਡ ਹਨ ਜਿਨਾਂ ਦੀ ਆਬਾਦੀ ੮੫,੫੪੧ ਅਤੇ ਮਾਮਲਾ ਜ਼ਮੀਨ ੧,੬੪,੨੧੯ ਰੁਪਏ ਹੈ । ਇਸ ਇਲਾਕੇ ਵਿਚ ਜ਼ਿਲਾ ਹਿਸਾਰ ਦੀ ਬਡਲਾਡਾ ਮੰਡੀ ਦਾ ਪਰਸਿਧ ਕਸਬਾ ਅਤੇ ਸ਼ਿਮਲਾ ਪਹਾੜੀ ਇਲਾਕੇ ਦੀ ਵਡੀ ਟੁਕੜੀ ਹੈ ਜਿਸ ਅੰਦਰ ਕਸੋਲੀ, ਸਪਾਟ ਤੇ ਡਕਸਈ ਦੇ ਸਿਹਤ ਅਫ਼ਜ਼ਾਂ ਥਾਂ ਵੀ ਸ਼ਾਮਲ ਹਨ । ਇਲਾਕਾਈ ਅਦਲਾ ਬਦਲੀ ਤੋਂ ਹੋਰ ਕਈ ਪਰਬੰਧਕ ਤੇ ਹੋਰ ਮਸਲੇ ਪੈਦਾ ਹੋ ਗਏ । ਇਨਾਂ ਨੂੰ ਹੱਲ ਕਰਨ ਲਈ ਇਸ ਪਰਾਂਤ ਅਤੇ ਪੰਜਾਬ ਦੇ ਪ੍ਰਤੀਨਿਧਾਂ ਵਿਚਕਾਰ ਫਰਵਰੀ,੧੯੫੦ ਵਿੱਚ ਤੇ ਮਾਰਚ, ੧੯੫੦ ਵਿੱਚ ਦੋ ਮੀਟਿੰਗਾਂ ਹੋਈਆਂ ਜਿਨ੍ਹਾਂ ਵਿੱਚ ਉਘੇ ਮਾਮਲੇ ਜਿਹਾ ਕਿ ਅਮਲੇ ਦੀ ਖਪਤ, ਲਮਕਦੇ ਅਦਾਲਤੀ ਮੁਕੱਦਮਿਆਂ ਦਾ ਨਿਪਟਾਰਾ, ਚੁਕਵੀਆਂ ਤੇ ਅਚੁਕਵੀਂਆਂ ਜਾਇਦਾਦਾਂ ਦਾ ਤਬਾਦਲਾ, ਮਾਮਲਾ ਜ਼ਮੀਨ ਦੇ ਬਕਾਏ ਦੇ ਰਿਕਾਰਡ ਦੀ ਬਦਲੀ ਆਦਿ ਬਾਰੇ ਸੋਚ ਵਿਚਾਰ ਕੀਤੀ ਗਈ | ਕਈ ਮਾਮਲੇ ਤਸੱਲੀ ਨਾਲ ਨਿਬੜ ਗਏ ਹਨ ਅਤੇ ਬਾਕੀਆਂ ਨੂੰ ਸਫਲਤਾ ਨਾਲ ਨਜਿਠਿਆ ਜਾ ਰਿਹਾ ਹੈ । ਤਬਦੀਲ ਕੀਤੀਆਂ ਘਿਰੀਆਂ ਥਾਵਾਂ ਵਿੱਚ ਕਰਮਚਾਰੀਆਂ ਨੂੰ, ਜਿਨ੍ਹਾਂ ਇਸ ਪਰਾਂਤ ਵਿੱਚ ਨੌਕਰੀ ਲਈ ਆਪਣੀ ਮਰਜ਼ ਪਰਗਟ ਕੀਤੀ ਸੀ, ਪਟਿਆਲਾ ਯੂਨੀਅਨ ਨੌਕਰੀਆਂ ਵਿੱਚ ਖਪਤ ਕਰਨ ਦਾ ਸਵਾਲ ਚਾਰ ਗੋਚਰੇ ਹੈ ਅਤੇ ਆਖਰੀ ਦੌਰ ਤੇ ਇਸ ਮਾਮਲੇ ਨੂੰ ਨਿਜਠਣ ਲਈ ਕੁਝ ਸਮਾਂ ਲੱਗਾ |