ਪੰਨਾ:ਪੂਰਬੀ ਪੰਜਾਬ ਰਿਆਸਤੀ ਯੂਨੀਅਨ ਦਾ ਬਜਟ ਭਾਸ਼ਣ 1951-52.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੋ ਇਲਾਕੇ ਪੰਜਾਬ ਤੋਂ ਪਟਿਆਲਾ ਯੂਨੀਅਨ ਨੂੰ ਤਬਾਦਲੇ ਵਿੱਚ ਆਏ ਹਨ (ਨਾਂ ਵਿੱਚ ਕੁਝ ਸਕੂਲ ਤੇ ਹਸਪਤਾਲ ਅਜਿਹੇ ਸਨ ਜਿਨ੍ਹਾਂ ਨੂੰ ਸਥਾਨਕ ਸਭਾਵਾਂ ਚਲਾ ਰਹੀਆਂ ਸਨ । ਪਟਿਆਲਾ ਯੂਨੀਅਨ ਵਿੱਚ ਜ਼ਿਲਾ ਬੋਰਡ ਨਾ ਹੋਣ ਕਰਕੇ fਜ਼ਿਲਾ ਬੋਰਡਾਂ ਵਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਸੰਸਥਾਵਾਂ ਨੂੰ ਸਰਕਾਰੀ ਪਰਬੰਧ ਹੇਠ ਲੈ ਲਿਆ ਗਿਆ ਹੈ । ਕਿਉਕਿ ਕਲਸੀਆ ਰਿਆਸਤ ਦੇ ਇਲਾਕੇ ਦਾ ਤਿੰਨ-ਚੁਥਾਈ ਹਿਸਾਰੀਆਂ ਥਾਵਾਂ ਦੇ ਤਬਾਦਲੇ ਵਿੱਚ ਪੰਜਾਬ ਵਿੱਚ ਚਲਾ ਗਿਆ ਹੈ ਇਸ ਲਈ ਕਲਸੀਆ ਨਰੇਸ਼ ਨੂੰ ਸ਼ਾਹੀ ਜੀਵਕਾ ਦੀ ਅਦਾਇਗੀ ਦੇ ਸਵਾਲ ਉਤੇ ਪੰਜਾਬ ਤੇ ਪਟਿਆਲਾ ਯੂਨੀਅਨ ਦੀ ਸਰਕਾਰਾਂ ਵਿਚਕਾਰ ਲਿਖਾ-ਪੜ੍ਹੀ ਹੋ ਰਹੀ ਹੈ । ੬. ਅਫ਼ਸਰਾਂ ਦੀ ਸਿਖਿਆ, ਫਾਲਤੂ ਅਮਲੇ ਦੀ ਖਪਤ, ਭਾਰਤੀ ਪਰਬੰਧਕ ਨੌਕਰੀਆਂ ਤੇ ਭਾਰਤੀ ਪੁਲਸ ਨੌਕਰੀਆਂਪਟਿਆਲਾ ਯੂਨੀਅਨ ਪਰਬੰਧਕ ਨੌਕਰੀਆਂ ਦਾ ਅਮਲਾ ਸਮਿੱਲਤ ਰਿਆਸਤਾਂ ਵਿਚੋਂ, ਜਿਨ੍ਹਾਂ ਵਿੱਚ ਰਾਜ ਪ੍ਰਬੰਧ ਦੇ ਵੱਖੋ ਵੱਖਰੇ ਪੱਧਰ ਸਨ, ਭਰਤੀ ਕੀਤਾ ਗਿਆ ਹੈ । ਸਰਕਾਰ ਨੇ ਫੈਸਲਾ ਕੀਤਾ ਸੀ ਕਿ ਇਸ ਅਮਲੇ ਨੂੰ ਪੰਜਾਬ ਵਿੱਚ, ਜਿੱਥੇ ਕਿ ਮਾਲ ਤੇ ਅਦਾਲਤੀ ਮਾਮਲਿਆਂ ਵਿੱਚ ਸੁਯੋਗ ਪਰਬੰਧ ਦੀ ਪੁਰਾਣੀ ਰਵਾਇਤ ਚਲ ਆਉਂਦੀ ਹੈ ਮਾਲ ਤੇ ਅਦਾਲਤੀ ਸਿਖਿਆ ਦਿਵਾਈ ਜਾਵੇ। ਪੰਜਾਬ ਸਰਕਾਰ ਨੇ ਸਾਡੇ ਅਫ਼ਸਰਾਂ ਨੂੰ ਮਾਲ ਤੇ ਅਦਾਲਤੀ ਸਿਖਿਆ ਦੇਣ ਲਈ ਰਜ਼ਾਮੰਦੀ ਦੇਣ ਦੀ ਕਿਰਪਾਲਤਾ ਕੀਤੀ ਹੈ । ਪਟਿਆਲਾ ਯੂਨੀਅਨ ਨੌਕਰੀਆਂ ਦੇ ਕੁਲ ੨੦ ਅਫ਼ਸਰਾਂ ਨੂੰ ਸਿਖਿਆ ਦੇਣ ਦੀ ਤਜਵੀਜ਼ ਕੀਤੀ ਗਈ ਹੈ । ਪਟਿਆਲਾ ਯੂਨੀਅਨ ਪਰਬੰਧਕਨੌਕਰੀ ਸ਼ਰੇਣੀ ੧ ਦੇ ੩ ਪਹਿਲੇ ਦਰਜੇ ਦੇ ਤੇ ੫ ਦੂਜੇ ਦਰਜੇ ਦੇ ਅਫ਼ਸਰਾਂ ਨੂੰ ਸਿਖਿਆ ਲਈ ਪੰਜਾਬ ਦੇ ਵੱਖੋ ਵੱਖ ਜ਼ਿਲਿਆਂ ਵਿੱਚ ਭੇਜਿਆ ਗਿਆ ਹੈ । ਸਿਖਿਆ ਦਾ ਸਮਾਂ ਇਕ ਸਾਲ ਹੋਵੇਗਾ | ੮ ਅਫ਼ਸਰਾਂ ਦੇ ਪਹਿਲੇ ਬੈਚ ਦੀ ਸਿਖਿਆ ਤੇ ਲਗਭਗ ੭੮,000 ਰੁਪਏ ਅਤੇ ਬਾਕੀ ੧੨ ਦੀ ਸਿਖਿਆ ਉਤੇ ਲਗਭਗ ੧,੧੮,੬o0 ਸਾਲਾਨਾ ਖਰਚ ਆਵੇਗਾ । ਇਕ ਗਜ਼ਟਿਡ ਸਪਰਡੰਟ, ਦੋ ਸਹਾਇਕ ਇਨਚਾਰਜ, ਅਤੇ ਦੋ ਸਹਾਇਕ ਸਕਤਰੇਤ ਦੇ ਕੰਮ ਤੇ ਵਿਧੀ ਬਾਰੇ ਦੋ ਮਹੀਨਿਆਂ ਦੀ ਸਿਖਿਆ ਲਈ ਕੇਦਰੀ ਸਕੱਤਰੇਤ ਅਤੇ ਸਕੱਤਰੇਤ ਸਿਖਿਆ ਸਕੁਲ ਨਵੀਂ ਦਿੱਲੀ ਵਿੱਚ ਭੇਜੇ ਗਏ ਸਨ । ਇਨ੍ਹਾਂ ਦੀ ਸਹਾਇਤਾ ਨਾਲ ਸਕੱਤਰੇਤ ਦੇ ਬਾਕੀ ਸਹਾਇਕਾਂ ਤੇ ਨਿੱਤ-ਕਰਮ ਕਲਰਕਾਂ ਨੂੰ ਸਿਖਿਆ ਦੇਣ ਦੀ ਤਜਵੀਜ਼ ਕੀਤੀ ਗਈ ਹੈ ਤੇ ਇਸ ਮਤਲਬ ਲਈ ਸਿਖਿਆ ਸ਼ਰੇਣੀਆਂ ਚਾਲੂ ਕੀਤੀਆਂ ਗਈਆਂ ਹਨ । ਇਸ ਸਿਖਿਆ ਤੇ ਲਗਭਗ ੧੮,000 ਰੁਪਿਆ ਖਰਚ ਆਵੇਗਾ | ਅਗਲੇ ਸਾਲ ਲਈ ਇਸ ਬਾਬਤ ੫੩,੦੦ ਰੁਪਏ ਰੱਖੇ ਗਏ ਹਨ । ਦਿੱਲੀ ਵਿੱਚ ਚੋਣਵੇਂ ਸਟਾਫ਼ ਦੀ ਸਿਖਿਆ ਤੇ ੫੪,00 ਰੁਪਏ ਖਰਚ ਕੀਤੇ ਗਏ ਸਨ |