ਪੰਨਾ:ਪੂਰਬ ਅਤੇ ਪੱਛਮ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭਯਤਾ


ਹੈ ਕਿ ਅਮਕੇ ਕਰਮ ਕਰਕੇ ਮੈਨੂੰ ਇਹ ਲਾਭ ਹੋਵੇਗਾ ਅਤੇ ਅਮਕੇ ਕਰਮ ਕਰਕੇ ਮੈਨੂੰ ਇਹ ਨੁਕਸਾਨ ਪੁਜੇਗਾ । ਮਨੁਖ ਆਪਣੀਆਂ ਹਰਕਤਾਂ ਦੇ ਅਸਰ ਨੂੰ ਭਲੀ ਪ੍ਰਕਾਰ ਅਨਭਵ ਕਰ ਸਕਦਾ ਹੈ । ਉਹ ਇਹ ਵਿਚਾਰ ਸਕਦਾ ਹੈ ਕਿ ਕੌੜੇ ਬਚਨ ਬੋਲਨ ਨਾਲ ਦੁਸਰੇ ਦਾ ਦਿਲ ਦੁਖੇਗਾ ਅਤੇ ਸਾਡੇ ਵਿਚ ਵਿਤਕਰਾ ਪੈਣ ਦਾ ਕਾਰਨ ਬਣਕੇ ਮੈਨੂੰ ਉਸ ਤੋਂ ਦੂਰ ਸੁਟੇਗਾ ਅਤੇ ਸ਼ੀਰੀ ਕਲਾਮੀ ਮੈਨੂੰ ਉਸਦੇ ਨੇੜ ਲੈ ਜਾਵੇਗੀ । ਜੋ ਆਦਮੀ ਆਪਣੇ ਨਿਤਾ ਪ੍ਰਤੀ ਜੀਵਨ ਵਿਚ ਅਜੇਹੀ ਵਿਚਾਰ ਅਨੁਸਾਰ ਵਿਚਰਦਾ ਹੈ। ਓਸਨੂੰ ਸਭਯ ਕਿਹਾ ਜਾ ਸਕਦਾ ਹੈ ਅਤੇ ਜੋ ਸੋਚ ਵਿਚਾਰ ਤੋਂ ਕੰਮ ਨਾ ਲਵੇ ਅਤੇ ਇਹ ਪਰੀਖਿਆ ਕਰਨ ਤੋਂ ਅਸਮਰਥ ਹੋਵੇ ਕਿ ਉਸਦੇ ਕਰਮਾਂ ਦਾ ਅਸਰ ਉਸਦੇ ਗਵਾਂਢੀਆਂ ਤੇ ਕੀ ਪਵੇਗਾ ਅਤੇ ਉਸ ਲਈ ਇਨ੍ਹਾਂ ਦਾ ਸਿਟਾ ਕੀ ਨਿਕਲੇਗਾ ਉਹ ਅਸਭਯ ਪੁਰਸ਼ ਹੈ । ਅਜੇਹੇ ਪੁਰਸ਼ ਤੇ ਪਸ਼ੂ ਵਿਚ ਕੋਈ ਭਿੰਨ ਭੇਦ ਨਹੀਂ, ਕੇਵਲ ਜਾਮੇ ਦਾ ਹੀ ਫਰਕ ਹੈ ।

੨-ਸਭਯ ਕੌਮਾਂ ਦੇ ਲਛਣ

ਕਿਸੇ ਦੇਸ਼ ਦੀ ਸਭਿਯਤਾ ਦੇ ਮਿਆਰ ਦਾ ਅਨੁਮਾਨ ਉਸਦੇ ਵਸਨੀਕਾਂ ਦੀ ਆਮ ਜ਼ਿੰਦਗੀ ਤੋਂ ਹੀ ਲਗਦਾ ਹੈ। ਜਦ ਅਸੀਂ ਕਹਿੰਦੇ ਹਾਂ ਕਿ ਅਮਕੇ ਮੁਲਕ ਦੀ ਸਭਯਤਾ ਧਮਕੇ ਮੁਲਕ ਦੀ ਸਭਯਤਾ ਤੋਂ ਉਚੀ ਹੈ ਤਾਂ , ਸਾਡਾ ਅਸਲ ਭਾਵ ਇਹੀ ਹੁੰਦਾ ਹੈ ਕਿ ਇਸ ਮੁਲਕ ਦੇ ਵਸ-