ਪੰਨਾ:ਪੂਰਬ ਅਤੇ ਪੱਛਮ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੬

ਪੂਰਬ ਅਤੇ ਪੱਛਮ

ਜਵਾਨ ਹੋ ਜਾਂਦੀ ਸੀ, ਰੋਮਨ ਕੁੜੀ ਭੀ ਛੋਟੀ ਉਮਰ ਵਿਚ ਵਿਆਹ ਕਰਵਾਉਂਦੀ ਸੀ। ਰਿਵਾਜ ਅਨੁਸਾਰ ਬਾਰਾਂ ਸਾਲ ਦੀ ਉਮਰ ਵਿਚ ਉਸ ਦਾ ਵਿਆਹ ਹੋ ਜਾਂਦਾ ਸੀ। ਇਸ ਤੋਂ ਕੁਝ ਪਹਿਲੇ ਸਮੇਂ ਵਿਚ ਇਸਤ੍ਰੀ ਨੂੰ ਵਿਆਹੁਣ ਲਈ ਤਿੰਨ ਤ੍ਰੀਕੇ ਪ੍ਰਚਲਤ ਸਨ:-

(੧) ਵਿਪਾਰਕ ਵਿਆਹ-ਇਸ ਰਿਵਾਜ ਅਨੁਸਾਰ ਪਤੀ ਇਸਤ੍ਰੀ ਨੂੰ ਮੁਲ ਖਰੀਦ ਸਕਦਾ ਸੀ। (੨) ਪਵਿ ਵਿਆਹ, ਜਿਸ ਅਨੁਸਾਰ ਇਸਤ੍ਰੀ, ਮਰਦ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਧਰਮ ਅਸਥਾਨਾਂ ਦੇ ਸੇਵਾਦਾਰ ( Priests ਬਨਾਉਣ ਲਈ ਤਿਆਰ ਕੀਤਾ ਜਾਂਦਾ ਸੀ, ਅਤੇ (੩) ਰਿਵਾਜੀ ਵਿਆਹ-ਰਿਵਾਜੀ ਵਿਆਹ ਅਨੁਸਾਰ ਕੋਈ ਇਸਤ੍ਰੀ ਕਿਸੇ ਆਦਮੀ ਦੀ ਕਾਨੂੰਨੀ ਤੌਰ ਤੇ ਪਤਨੀ (ਵਹੁਟੀ) ਸਮਝੀ ਜਾਂਦੀ ਸੀ ਜੇਕਰ ਉਹ ਉਸ ਨਲਾ ਸਾਲ ਭਰ ਰਿਹਾ ਹੋਵੇ, ਅਤੇ ਜੇਕਰ ਇਸ ਅਰਸੇ ਵਿਚ ਉਹ (ਇਸਤ੍ਰੀ) ਇਸ (ਪਤੀ), ਤੋਂ ਯਕ ਲਖਤ ਤਿੰਨ ਦਿਨਾਂ ਤੋਂ ਬਹੁਤੀ ਦੇਰ ਲਈ ਦੁਰ ਨ ਗਈ ਹੋਵੇ

ਉਪ੍ਰੋਕਤ ਕਥਨ ਤੋਂ ਪ੍ਰਾਚੀਨ ਪੱਛਮੀ ਇਸਤ੍ਰੀ ਦੀ ਸ੍ਵਤੰਤ੍ਰਤਾ ਦਾ ਅਨੁਮਾਨ ਲਗ ਸਕਦਾ ਹੈ। ਇਹ ਗਲ ਖਾਸ ਕਰ ਕੇ ਯਾਦ ਰਖਣ ਵਾਲੀ ਹੈ ਕਿ ਪੱਛਮੀ ਇਸਤ੍ਰੀ ਦੀ ਉਪ੍ਰੋਕਤ ਹਾਲਤ ਉਸ ਦੇਸ ਵਿਚ ਸੀ ਜੋ ਸਭਯਤ ਦੇ ਲਿਹਾਜ਼ ਨਾਲ ਬੜਾ ਉੱਚਾ ਗਿਣਿਆ ਜਾਂਦਾ ਸੀ ਅਤੇ ਇਹ ਸਮਾਂ ਪੱਛਮੀ ਪ੍ਰਾਚੀਨ ਤਵਾਰੀਖ ਵਿਚ ਇਕ ਸੁਨਹਿਰੀ ਸਮਾਂ ਸੀ।