ਪੰਨਾ:ਪੂਰਬ ਅਤੇ ਪੱਛਮ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀ ਅਤੇ ਸੁਸਾਇਟੀ

੯੭

ਈਸਾਈ ਮੱਤ ਦੇ ਪ੍ਰਚੱਲਤ ਹੋਣ ਤੇ ਭੀ ਪੱਛਮੀ ਇਸਤ੍ਰੀ ਦੀ ਸ੍ਵਤੰਤ੍ਰਤਾ ਵਿਚ ਕੋਈ ਫਰਕ ਨਹੀਂ ਪਿਆ। ਬਾਈਬਲ ਵਿਚ ਇਸਤ੍ਰੀ ਨੂੰ ਆਦਮੀ ਦੀ ਗਿਰਾਵਟ ਦਾ ਕਾਰਨ ਦਸਿਆ ਹੈ (ਮਾਈ ਹੱਵਾ ਦੀ ਬਾਬੇ ਆਦਮ ਨੂੰ ਖੁਆਰ ਕਰ ਕੇ ਬਹਿਸ਼ਤੀ ਬਾਗ਼ ਵਿਚੋਂ ਬਾਹਰ ਲੈ ਜਾਣ ਦੀ ਕਹਾਣੀ ਇਥੇ ਦੁਹਰਾਈ ਗਈ ਹੈ)। ਸੇਂਟ ਜੇਰੋਮ ( St. Jerome) ਦੇ ਖਿਆਲ ਅਨੁਸਾਰ ਹਰ ਪ੍ਰਕਾਰ ਦੀ ਬੁਰਾਈ ਇਸ ਤੋਂ ਪੈਦਾ ਹੁੰਦੀ ਹੈ ਅਥਵਾ ਇਸਤ੍ਰੀ ਸਭ ਮੰਦ-ਵਾਸ਼ਨਾਵਾਂ ਦਾ ਸੋਮਾਂ ਹੈ। ਸੈਂਟ ਆਗਸਟਨ ( St. Augustine) ਲਿਖਦਾ ਹੈ ਕਿ ਵਾਹਿਗੁਰੂ ਨੇ ਆਦਮੀ ਵਿਚ ਆਪਣੀ ਰੂਹ ਪਾਈ ਪ੍ਰੰਤੂ ਇਸਤ੍ਰੀ ਲਈ ਇਹ ਕੁਰਬਾਨੀ ਨਹੀਂ ਕੀਤੀ। ਉਹ ਅਗੇ ਚਲਕੇ ਲਿਖਦਾ ਹੈ ਕਿ "ਇਸਤ੍ਰੀ ਨੂੰ ਆਪਣੇ ਪਤੀ ਤੇ ਕਿਸੇ ਪ੍ਰਕਾਰ ਦੀ ਹਕੂਮਤ ਕਰਨ ਦਾ ਕੋਈ ਹੱਕ ਨਹੀਂ (ਕਿਉਂਕਿ ਇਹ ਉਸਦੀ ਦਾਸੀ ਹੈ), ਉਹ ਕਿਸੇ ਪ੍ਰਕਾਰ ਦੀ ਗਵਾਹੀ ਨਹੀਂ ਦੇ ਸਕਦੀ ਅਤੇ ਨਾਂ ਹੀ ਕੋਈ ਜਾਮਨੀ ( ਜ਼ਮਾਨਤ) ਦੇ ਸਕਦੀ ਹੈ।" ਰੂਸ ਵਿੱਚ ਪਿਛਲੀ ਸਦੀ ਦੇ ਅਖੀਰ ਤਕ ਇਹ ਰਿਵਾਜ ਚਲਿਆ ਆਇਆ ਹੈ ਕਿ ਕਚਹਿਰੀ ਵਿਚ ਦੋ ਇਸਤ੍ਰੀਆਂ ਦੀ ਗਵਾਹੀ ਇਕ ਆਦਮੀ ਦੀ ਗਵਾਹੀ ਦੇ ਬਰਾਬਰ ਸਮਝੀ ਜਾਂਦੀ ਸੀ। ਅਠਾਰਵੀਂ ਸਦੀ ਦੀ ਅਗ੍ਰੇਜ਼ ਇਸਤ੍ਰੀ ਬਾਬਤ ਬਲੈਕ ਸਟੋਨ ( Black Stone) ਨੇ ੧੭੬੩ ਵਿੱਚ ਲਿਖਿਆ ਹੈ ਕਿ "ਪਤੀ ਆਪਣੀ ਇਸਤ੍ਰੀ ਨੂੰ ਸਮੇਂ ਦੇ ਕਾਨੂੰਨ ਅਨੁਸਾਰ ਵਾਜਬੀ ਸਜ਼ਾ ਦੇ