ਪੰਨਾ:ਪੂਰਬ ਅਤੇ ਪੱਛਮ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੨

ਪੂਰਬ ਅਤੇ ਪੱਛਮ

ਭੀ ਉਸ ਦੀ ਵਿਦਿਆ ਦਾ ਪ੍ਰਬੰਧ ਕਰਨੋਂ ਸੰਕੋਚ ਨਹੀਂ ਕਰਦੇ, ਕਿਉਂਕਿ ਇਹ ਘਰ ਦੀ ਮੁਰਾਦ ਹੈ ਅਤੇ ਇਸ ਨੇ ਸਾਡਾ ਨਾਉਂ ਉੱਚਾ ਕਰਨਾ ਹੈ। ਪ੍ਰੰਤੂ ਲੜਕੀ ਦੀ ਵਿੱਦਿਆ ਸੰਬੰਧੀ ਕਿਹਾ ਜਾਂਦਾ ਹੈ "ਧੀ ਪਰਾਇਆ ਧੰਨ ਹੈ; ਇਸ ਨੇ ਪੜ੍ਹ ਕੇ ਕੇਹੜਾ ਦਫਤ੍ਰ ਵਿਚ ਨੌਕਰੀ ਕਰਨੀ ਹੈ; ਚੌਂਕੇ ਰਸੋਈ ਦਾ ਕੰਮ ਸਿਖਾਓ ਤੇ ਰੂੜੀ ਦਾ ਕੂੜਾ ਰੂੜੀ ਤੇ ਸੁਟੋ"। ਰੂੜੀ ਦਾ ਕੂੜਾ ਰੂੜੀ ਤੇ ਸੁਟੋ! ਆਹ! ਕਿਤਨਾ ਅਨ੍ਹੇਰ! ਜਿਸ ਕੌਮ ਦੀਆਂ ਸਪੁੱਤ੍ਰੀਆਂ ਨਾਲ ਅਜੇਹੀ ਬਦ ਸਲੂਕੀ ਹੁੰਦੀ ਹੈ ਉਹ ਕਿਸ ਤਰਾਂ ਦੁਨੀਆਂ ਵਿਚ ਕਿਸੇ ਪ੍ਰਕਾਰ ਦਾ ਮਾਣ ਪ੍ਰਾਪਤ ਕਰ ਸਕਦੀ ਹੈ?

ਜ਼ਰਾ ਹੋਸ਼ ਸੰਭਾਲਣ ਤੇ ਵਿਚਾਰੀ ਲੜਕੀ ਨੂੰ ਵਿਆਹਿਆ ਜਾਂਦਾ ਹੈ ਅਤੇ ਇਹ ਵਿਆਹ ਅਜੇਹਾ ਹੈ ਜਿਸ ਵਿਚ ਉਸ ਦੇ ਪ੍ਰੇਸਤਿਆਂ ਨੂੰ ਕੀ ਪਤਾ ਨਹੀਂ ਕਿ ਉਹ ਦੇਵਤਾ ਜਾਂ ਚੰਡਾਲ ਕੌਣ ਹੈ ਜਿਸ ਦੇ ਮਗਰ ਉਸ ਨੂੰ ਲਾਇਆ ਜਾ ਰਿਹਾ ਹੈ। ਵਿਆਹ ਦੀ ਸਾਰੀ ਜ਼ੁਮੇਵਾਰੀ ਮਾਪਿਆਂ ਨੇ ਆਪਣੇ ਸਿਰ ਤੇ ਚਾਈ ਹੋਈ ਹੈ। ਇਸ ਲਈ ਜਿਸ ਦੇ ਮਗਰ ਉਹ ਚਾਹੁਣ (ਲੰਙਾਂ, ਲੂਲਾ, ਅੰਨ੍ਹਾ, ਕਾਣਾ, ਬੁਢਾ, ਠੇਰਾ, ਸ਼ਰਾਬੀ, ਕਬਾਬੀ,) ਲਾ ਦੇਣ, ਇਸ ਦਿਲ ਦੇ ਟੁਕੜੇ ਦੀ ਕੋਈ ਮਜਾਲ ਨਹੀਂ ਕਿ ਚੂੰ ਭੀ ਕਰ ਸਕੇ। ਮਾਪਿਆਂ ਦੀ ਸਹੇੜ ਨੂੰ ਪੂਮੇਸ਼੍ਵਰ ਕਰ ਕੇ ਜਾਨਣਾ ਇਸ ਦਾ ਫਰਜ਼ ਅਤੇ ਉਸ ਦੀ ਅਤੁਟ ਸੇਵਾ ਕਰਨੀ ਇਸ ਦਾ ਧਰਮ ਹੈ!

ਸਹੁਰੇ ਘਰ ਇਸ ਬਚੜੀ ਨੂੰ ਸਭ ਦੀ ਦਾਸੀ ਹੋ ਕੇ ਰਹਿਣਾ ਪੈਂਦਾ ਹੈ। ਸੱਸ, ਸਹੁਰੇ ਦਾ ਅਦਬ