ਪੰਨਾ:ਪੂਰਬ ਅਤੇ ਪੱਛਮ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀ ਅਤੇ ਸੁਸਾਇਟੀ

੧੦੩

ਤੇ ਸੇਵਾ, ਦੇਉਰਾਂ, ਜੇਠਾਂ ਅਗੇ ਸ਼ਰਮ, ਅਤੇ ਨਣਾਨਾਂ ਅਗੇ ਨ ਬੋਲਣਾ ਇਸ ਦੇ ਮੁਖ ਫਰਜ਼ ਹਨ। ਸਵੇਰੇ ਉਠ ਕੇ ਚੱਕੀ ਪੀਹਣਾ, ਦੁੱਧ ਰਿੜਕਣਾ, ਗੋਹਾ ਕੂੜਾ ਕਰਨਾ, ਪਾਣੀ ਭਰਨਾ, ਬਾਹਰ ਭੱਤਾ ਲੈ ਜਾਣਾ, ਲੋੜ ਪਵੇ ਤਾਂ ਖੇਤੋਂ ਵਾਪਸ ਆਉਂਦਿਆਂ ਚਾਰੇ ਦੀ ਭਰੀ ਲਈ ਆਉਣਾ ਤੇ ਘਰ ਆ ਕੇ ਵੰਡ ਵੜੇਵਾਂ ਰਲਾਉਣਾ, ਅਤੇ ਰਾਤ ਦੀ ਰਸੋਈ ਕਰਕੇ ਦਾਲ ਰੋਟੀ ਸੱਸ ਅਗੇ ਇਸ ਤਰਾਂ ਰਖਕੇ ਜਿਵੇਂ ਨਾਜ਼ਰ ਜੱਜ ਅਗੇ ਮਿਸਲਾਂ ਦੀ ਟੋਕਰੀ ਰਖ ਦੇਂਦਾ ਹੈ, ਪਿਛੇ ਹੋ ਕੇ ਚੌਂਕੇ ਤੋਂ ਬਾਹਰ ਇਸ ਉਡੀਕ ਵਿਚ ਬੈਠ ਜਾਣਾ ਕਿ ਘਰ ਦੇ ਸਾਰੇ ਬੰਦੇ ਰੋਟੀ ਖਾ ਲੈਣ ਤਾਂ ਇਸ ਦੀ ਵਾਰੀ ਆਵੇ, ਇਹ ਸਾਰੇ ਕੰਮ ਇਸਦਾ ਨਿਤਾ ਪ੍ਰਤੀ ਪ੍ਰੋਗਰਾਮ ਹੈ। ਸੱਸ ਦੇ ਮਨ ਮੇਹਰ ਪੈ ਗਈ ਤਾਂ ਕਾਹੜਨੀ ਵਿਚੋਂ ਦਿਨ ਦੇ ਕੜ੍ਹੇ ਹੋਏ ਦੁਧ ਦੇ ਹੇਠਲੇ ਹਿਸੇ ਦਾ ਗਲਾਸ ਵਿਚਾਰੀ ਨੂੰ ਮਿਲ ਗਿਆ ਨਹੀਂ ਤਾਂ ਸਬਰ ਦੀ ਘੁਟ ਭਰਕੇ ਹੀ ਆਰਾਮ ਕਰਨਾ ਪੈਂਦਾ ਹੈ। ਇਸ ਪ੍ਰਕਾਰ ਵਿਚਾਰੀ ਗੋਲੀ ਬਣਕੇ ਦਿਨ ਗੁਜ਼ਾਰਦੀ ਅਤੇ ਦੁਖ ਵਿਚ ਸੁਖ ਮਨਾਉਂਦੀ ਹੈ।

ਇਹ ਹਾਲਤ ਤਾਂ ਪੇਂਡੂ ਇਸਤ੍ਰੀ ਦੀ ਹੈ। ਸ਼ਹਿਰੀ ਇਸਤ੍ਰੀ ਦੀ ਹਾਲਤ ਭੀ ਇਸ ਨਾਲੋ ਖਾਸ ਚੰਗੀ ਨਹੀਂ। ਸੱਸ ਨਣਾਨਾਂ ਦੇ ਉਹੀ ਝਗੜੇ, ਚੌਂਕੇ ਚੁਲ੍ਹੇ ਦਾ ਕੰਮ ਤੇ ਭਾਂਡੇ ਮਾਂਜਣ ਦੀ ਸਰਦਾਰੀ, ਬਾਬੂ ਜੀ ਦੀਆਂ ਘੁਰਕੀਆਂ ਅਤੇ ਚਾਰ ਦੀਵਾਰੀ ਦੀ ਕੈਦ ਇਸ ਦੀ ਕਿਸਮਤ ਦੇ ਲੇਖ ਹਨ। ਕਈਆਂ ਗਲਾਂ ਵਿਚ ਇਹ ਵਿਚਾਰੀ ਆਪਣੀ