ਪੰਨਾ:ਪੂਰਬ ਅਤੇ ਪੱਛਮ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੪

ਪੂਰਬ ਅਤੇ ਪੱਛਮ

ਪੇਂਡੂ ਭੈਣ ਨਾਲੋਂ ਭੀ ਦੁਖੀ ਹੈ ਕਿਉਂਕਿ ਇਸ ਨੂੰ ਬਾਹਰ ਦੀ ਤਾਜ਼ਾ ਹਵਾ, ਚੱਕੀ ਪੀਹਣ ਤੇ ਦੁੱਧ ਰਿੜਕਣ ਦੀ ਕਸਰਤ, ਅਤੇ ਖੁਲ੍ਹੇ ਘਰ ਵਿਚ ਇਧਰ ਉਧਰ ਫਿਰਨ ਦਾ ਅਵਸਰ ਕੇਵਲ ਸੁਪਨੇ ਵਿਚ ਹੀ ਮਿਲ ਸਕਦਾ ਹੈ।

ਜ਼ਿੰਦਗੀ ਦੇ ਕਿਸੇ ਪਹਿਲੂ ਵਿਚ ਭੀ ਹਿੰਦੁਸਤਾਨੀ ਨਿਭਾਗੀ ਦੇਵੀ ਨੂੰ ਆਦਮੀ ਦੀ ਸਮਾਨਤਾ ਪ੍ਰਾਪਤ ਨਹੀਂ। ਹਰ ਪਾਸੇ ਇਹ (ਇਸਤ੍ਰੀ) ਉਸ (ਆਦਮੀ) ਨਾਲੋਂ ਨੀਂਵੀ ਸਮਝੀ ਜਾਂਦੀ ਹੈ ਅਤੇ ਉਸਦੀ ਪੀਰੀ ਦਾ ਡੰਡਾ ਹਰ ਪਾਸੇ ਇਸ ਦੇ ਸਿਰ ਤੇ ਹੈ। ਜੇ ਮਰਜ਼ੀ ਹੈ ਤਾਂ ਉਹ ਇਸ ਦੇ ਜਿਉਂਦੇ ਜੀ ਇਕ (ਦੋ) ਜਾਂ ਤਿੰਨ ਹੋਰ ਵਿਆਹ ਕਰਵਾ ਲਵੇ, ਪ੍ਰੰਤੂ ਇਸ ਨੂੰ ਉਸ ਦੇ ਜਿਉਂਦਿਆਂ ਉਸ ਦੀ ਆਗਿਆ ਤੋਂ ਬਿਨਾਂ ਉਸ ਦੇ ਪੰਜੇ ਚੋਂ ਨਿਕਲਨਾ ਅਸੰਭਵ ਹੈ। ਉਸ ਦੇ ਮਰਨ ਤੇ ਭੀ ਇਸ ਦੇ ਲਈ ਦੁਸਰੀ ਸ਼ਾਦੀ ਕਰਵਾ ਲੈਣੀ ਸਮਾਜਕ ਪਾਪ ਸਮਝਿਆ ਜਾਂਦਾ ਹੈ।

ਜੋ ਕੌਮ ਆਪਣੀ ਵਸੋਂ ਦੇ ਅਧੇ ਹਿੱਸੇ (ਇਸਤ੍ਰੀ) ਨਾਲ ਅਜੇਹਾ ਅਸਭਯ ਸਲੂਕ ਕਰਦੀ ਹੈ ਉਹ ਕਦਾਚਿਤ ਸਭਯ ਕੌਮਾਂ ਦੀ ਗਿਣਤੀ ਵਿਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਨਹੀਂ ਕਰ ਸਕਦੀ ਕਿਉਂਕਿ ਜਦ ਉਨ੍ਹਾਂ ਮਾਤਾਵਾਂ ਨੂੰ ਜਿਨ੍ਹਾਂ ਦੇ ਪੇਟੋਂ ਸੂਰਬੀਰ ਯੋਧੇ, ਦਿਮਾਗੀ ਅਕੱਲਈਏ, ਫਲਸਫੇ ਦੇ ਜਾਂਣੁ ਫਿਲਾਸਫਰ ( ਦੁਰ ਦੀ ਸੋਚਣ ਵਾਲੇ ਨੀਤੀਵੇਤਾ, ਦੇਸ ਦਾ ਪ੍ਰਬੰਧ ਕਰਨ ਵਾਲੇ ਮੁੰਨਤਜ਼ਿਮ) ਕੌਮ ਦੇ ਨੌਜਵਾਨਾਂ ਨੂੰ ਵਿੱਦਿਆ ਦੇਣ ਵਾਲੇ ਲਾਇਕ ਪ੍ਰੋਫੈਸਰ, ਕੁਦਰਤ ਦੇ ਭੇਤਾਂ ਨੂੰ ਕਢਣ ਵਾਲੇ ਸਾਇੰਸਦਾਨ,