ਪੰਨਾ:ਪੂਰਬ ਅਤੇ ਪੱਛਮ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀ ਅਤੇ ਸੁਸਾਇਟੀ

੧ou

ਅਤੇ ਆਮ ਜਨਤਾ ਨੂੰ ਰੂਹਾਨੀ ਖੁਰਾਕ ਦੇਣ ਵਾਲੇ ਪੁਜੇ ਹੋਏ ਸੰਤ ਮਹਾਤਮਾ ਦੇ ਪੈਦਾ ਹੋਣ ਦੀ ਸੰਭਾਵਨਾ ਕੀਤੀ ਜਾ ਸਕਦੀ ਹੈ———ਜਦ ਅਜੇਹੀਆਂ ਮਾਤਾਵਾਂ ਨੂੰ ਅਜੇਹੇ ਗੁਣਾਂ ਤੋਂ ਵਾਂਝਿਆਂ ਰਖਿਆ ਜਾਂਦਾ ਹੈ (ਇਹ ਭੀ ਕੋਈ ਚਾਲੀ ਪੰਜਾਹ ਸਾਲ ਨਹੀਂ ਬਲਕਿ ਕਈ ਸਦੀਆਂ ਤਕ) ਤਾਂ ਉਹ ਅਜੇਹੇ ਗੁਣਾਂ ਵਾਲੇ ਪ੍ਰਬੀਨ ਸਪੁਤ੍ਰ ਕਿਸ ਤਰਾਂ ਪੈਦਾ ਕਰ ਸਕਦੀਆਂ ਹਨ?

ਇਹ ਇਕ ਆਮ ਫਹਿਮ ਗਲ ਹੈ ਕਿ ਸਕੂਲ ਮਾਸਟਰ ਆਪਣੀ ਜਮਾਤ ਦੇ ਲਾਇਕ ਤੋਂ ਲਾਇਕ ਵਿਦਿਯਾਰਥੀ ਨੂੰ ਨਿਕੰਮਾਂ ਕਰਕੇ ਸੁਟ ਸਕਦਾ ਹੈ ਅਤੇ ਨਿਕੰਮੇ ਵਿਦਿਯਾਰਥੀ ਨੂੰ ਚੰਗਾ ਬਣਾ ਸਕਦਾ ਹੈ। ਇਹ ਜਾਦੂ ਭਰਿਆ ਕੰਮ ਕਰਨ ਲਈ ਉਸਨੂੰ ਕੋਈ ਔਲੀਆਈ ਅਕਲ ਨਹੀਂ ਵਰਤਣੀ ਪੈਂਦੀ। ਲਾਇਕ ਵਿਦਿਯਾਰਥੀ ਵਲ ਧਿਆਨ ਹੀ ਨ ਦਿਤਾ ਅਤੇ ਮੌਕਾ ਪੈਣ ਤੇ ਉਸ ਨੂੰ ਝਾੜ ਪਾ ਛਡੀ ਕਿ ਉਸਨੂੰ ਕੁਝ ਨਹੀਂ ਆਉਂਦਾ। ਬਸ ਦੋ ਚਾਰ ਮਹੀਨੇ ਕਾਫੀ ਹਨ, ਇਸ ਲੜਕੇ ਨੂੰ ਯਕੀਨ ਹੋ ਜਾਵੇਗਾ ਕਿ ਇਹ ਸਚ ਮੁਚ ਹੀ ਨਾਲਾਇਕ ਹੈ ਅਤੇ ਜਿਥੇ ਅਗੇ ਜਮਾਤ ਵਿਚ ਭੁੜਕ ਭੁੜਕ ਪੈਂਦਾ, ਸਭ ਤੋਂ ਚੰਗੇ ਉਤ੍ਰ ਦਿੰਦਾ ਤੇ ਛਾਤੀ ਕਢਕੇ ਬੈਠਦਾ ਸੀ; ਹੁਣ ਦੜ ਵੱਟ, ਹੀਣਾ ਹੋ ਅਤੇ ਨੀਵੀਂ ਪਾ ਲੁਕ ਕੇ ਬੈਠ ਦਿਨ ਗੁਜ਼ਾਰਨ ਲਗ ਜਾਵੇਗਾ। ਉਸ ਨਾਲ ਇਕ ਦੋ ਸਾਲ ਇਸੇ ਪ੍ਰਕਾਰ ਦਾ ਸਲੂਕ ਜਾਰੀ ਰਖੋ ਤਾਂ ਨਿਸਚੇ ਹੈ ਕਿ ਉਸ ਦਾ ਪ੍ਰਫੁਲਤ ਦਿਮਾਗ ਗੋਲ ਮੋਲ ਆਂਡੇ ਵਰਗਾ ਹੋ